ਪੰਜਾਬ ਰੋਪੜ ’ਚ ਪੰਜਾਬ ਸਾਂਝੀਵਾਲਤਾ ਦਲ ਪਾਰਟੀ ਦੀ ਸਰਗਰਮੀ/ ਗੌਰਵ ਰਾਣਾ ਨੂੰ ਐਲਾਨਿਆ ਪਾਰਟੀ ਪਹਿਲਾ ਉਮੀਦਵਾਰ/ ਲੋਕਾਂ ਦੇ ਮੁੱਦਿਆਂ ਦੇ ਆਧਾਰ ’ਤੇ ਚੋਣਾਂ ਲੜਣ ਦਾ ਐਲਾਨ By admin - September 27, 2026 0 1 Facebook Twitter Pinterest WhatsApp ਪੰਜਾਬ ਸਾਂਝੀਵਾਲਤਾ ਦਲ ਨੇ ਰੂਪਨਗਰ ਜਿਲ੍ਹੇ ਅੰਦਰ ਆਪਣੀਆਂ ਸਰਗਰਮੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਨੇ। ਇਸੇ ਤਹਿਤ ਪਾਰਟੀ ਨੇ ਰੂਪਨਗਰ ਤੋਂ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਗੌਰਵ ਰਾਣਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਅਮਤੋਜ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਬਾਕੀ ਪਾਰਟੀਆਂ ਤੋਂ ਅਲੱਗ ਹੋ ਕੇ ਸੋਚਦੀ ਹੈ ਅਤੇ ਪਾਰਟੀ ਵੱਲੋਂ ਲੋਕਾਂ ਦੀ ਸੇਵਾ ਕਰਨ ਵਾਲੇ ਆਗੂਆਂ ਨੂੰ ਹੀ ਅੱਗੇ ਲਿਆਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਰੇਤਾ ਦੀ ਚੋਰ ਬਾਜ਼ਾਰੀ ਦੇ ਹੋਰ ਮਸਲਿਆਂ ਨੂੰ ਲੈ ਕੇ ਵਿਰੋਧੀਆਂ ਵੱਲ ਨਿਸ਼ਾਨੇ ਵੀ ਸਾਧੇ। ਪੰਜਾਬ ਸਾਂਝੀਵਾਲਤਾ ਦਲ ਵੱਲੋਂ ਇਸ ਨੂੰ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਰੂਪਨਗਰ ਤੋਂ ਗੌਰਵ ਰਾਣਾ ਦੇ ਨਾਮ ਦੇ ਐਲਾਨ ਨਾਲ ਹੁਣ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੀ ਸਿਆਸਤ ਵਿੱਚ ਹੋਰ ਸਰਗਰਮੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਫਿਲਹਾਲ ਪਾਰਟੀ ਵੱਲੋਂ ਰੂਪਨਗਰ ਤੋਂ ਗੌਰਵ ਰਾਣਾ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਪੰਜਾਬ ਸਾਂਝੀਵਾਲਤਾ ਦਲ ਵੱਲੋਂ ਐਲਾਨਿਆ ਗਿਆ ਪਹਿਲਾ ਉਮੀਦਵਾਰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨਵੀਂ ਪਾਰਟੀ ਪੰਜਾਬ ਸਾਂਝੀਵਾਲਤਾ ਦਲ ਦਾ ਗਠਨ ਕੁੱਝ ਦਿਨ ਪਹਿਲਾਂ ਹੀ ਹੋਇਆ ਹੈ। ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਆਗੂ ਅਮਿਤੋਜ ਮਾਨ ਮੁਤਾਬਕ ਇਹ ਪਾਰਟੀ ਰਵਾਇਤੀ ਸਿਆਸੀ ਦਲਾਂ ਵਾਂਗ ਚੋਣਾਂ ਦੌਰਾਨ ਸਿਰਫ਼ ਖੋਖਲੇ ਲਾਰੇ ਲਗਾਉਣ ਦੀ ਬਜਾਏ ਠੋਸ ਨੀਤੀਆਂ ਦੇ ਆਧਾਰ ਉੱਤੇ ਚੋਣ ਮੈਦਾਨ ਵਿੱਚ ਉਤਰੀ ਹੈ। ਸ਼ੁਰੂਆਤੀ ਦੌਰ ਵਿੱਚ ਪਾਰਟੀ ਨੂੰ ਚਲਾਉਣ ਅਤੇ ਅੱਗੇ ਵਧਾਉਣ ਲਈ ਇੱਕ ਵਿਸ਼ੇਸ਼ 7 ਮੈਂਬਰੀ ਟੀਮ ਤਿਆਰ ਕੀਤੀ ਗਈ ਹੈ, ਜਿਸ ਵਿਚ ਪ੍ਰਸਿੱਧ ਵਕੀਲ ਨਵਕਿਰਨ ਸਿੰਘ ਵੀ ਸ਼ਾਮਲ ਹਨ। ਇਸ ਟੀਮ ਦਾ ਮੁੱਖ ਮਕਸਦ ਸੂਬੇ ਦੇ ਹਰ ਵਰਗ ਤੱਕ ਪਹੁੰਚ ਕਰਨਾ ਅਤੇ ਪੰਜਾਬ ਨੂੰ ਮੌਜੂਦਾ ਸੰਕਟਾਂ ਵਿੱਚੋਂ ਬਾਹਰ ਕੱਢਣਾ ਦੱਸਿਆ ਗਿਆ ਹੈ। ਪੰਜਾਬ ਸਾਂਝੀਵਾਲਤਾ ਦਲ ਨੇ ਬਾਕੀ ਪਾਰਟੀਆਂ ਤੋਂ ਵੱਖਰੇ ਚੱਲਦਿਆਂ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਵਿਕਾਸ ਲਈ ਬਕਾਇਦਾ ਇੱਕ ਨੀਤੀਆਂ ਦਾ ਲਿਖਤੀ ਖਰੜਾ (ਪਾਲਿਸੀ ਦਸਤਾਵੇਜ਼) ਲੋਕਾਂ ਸਾਹਮਣੇ ਸਾਂਝਾ ਕੀਤਾ ਹੈ। ਪਾਰਟੀ ਵੱਲੋਂ ਜਾਰੀ ‘ਚਿੰਤਨ ਤੋਂ ਚਾਨਣ ਤੱਕ’ ਨਾਮਕ ਇਸ ਦਸਤਾਵੇਜ਼ ਦੇ ਪਹਿਲੇ ਭਾਗ ਵਿੱਚ ਪੰਜਾਬ ਦੇ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਸਿਹਤ-ਸਿੱਖਿਆ ਦੇ ਸੁਧਾਰ ਲਈ ਲਗਭਗ 19 ਪ੍ਰਮੁੱਖ ਨੀਤੀਆਂ ਨੂੰ ਵਿਸਤਾਰ ਵਿੱਚ ਪੇਸ਼ ਕੀਤਾ ਗਿਆ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਇਹ ਕੋਈ ਚੋਣ ਮੈਨੀਫੈਸਟੋ ਨਹੀਂ ਹੈ, ਬਲਕਿ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਦਾ ਇੱਕ ਅਸਲ ਰੋਡਮੈਪ ਹੈ। ਉਧਰ ਪੰਜਾਬ ਦੇ ਸਿਆਸੀ ਪਿੜ ਅੰਦਰ ਇਕ ਹੋਰ ਨਵੀਂ ਪਾਰਟੀ ਦੀ ਆਮਦ ਨੂੰ ਲੈ ਕੇ ਸਿਆਸੀ ਹਲਕਿਆਂ ਅੰਦਰ ਚਰਚਾ ਵੀ ਸ਼ੁਰੂ ਹੋ ਗਈ ਹੈ। ਪਾਰਟੀ ਦੀਆਂ ਨੀਤੀਆਂ ਦੇ ਤਿਆਰ ਕੀਤੇ ਲਿਖਤੀ ਖਰੜੇ ਨੇ ਵੀ ਬਾਕੀ ਪਾਰਟੀਆਂ ਦਾ ਧਿਆਨ ਖਿੱਚਿਆ ਹੈ।