ਪੰਜਾਬ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦਾ ਚਾਵਲਾ ਮਾਮਲੇ ’ਚ ਐਕਸ਼ਨ/ ਤਿੰਨ ਵਿਅਕਤੀਆਂ ਨੂੰ ਸੰਮਣ ਜਾਰੀ/ ਜਾਂਚ ’ਚ ਪੇਸ਼ ਹੋਣ ਦੇ ਕੀਤੇ ਹੁਕਮ By admin - September 27, 2026 0 1 Facebook Twitter Pinterest WhatsApp ਅਮਰਜੀਤ ਸਿੰਘ ਚਾਵਲਾ ਤੇ ਜਬਰ ਜਿਨਾਹ ਦੇ ਦਰਜ ਕੀਤੇ ਗਏ ਮੁਕਦਮੇ ਦੀ ਤਫਤੀਸ਼ ਸ਼ੁਰੂ ਹੋ ਗਈ ਹੈ। ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਜਾਂਚ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੰਮਨ ਪ੍ਰਾਪਤ ਕਰਨ ਵਾਲਿਆਂ ਵਿਚ ਮਲਕੀਤ ਸਿੰਘ, ਮੋਹਣ ਸਿੰਘ ਤੇ ਅਮਰਜੀਤ ਚਾਵਲਾ ਦੀ ਪਤਨੀ ਪਪਿੰਦਰ ਕੌਰ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮੁੱਖ ਮੁਲਜ਼ਮ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਲੁੱਕ-ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਇਸ ਦੇ ਵਿੱਚ ਮਲਕੀਤ ਸਿੰਘ ਖਾਲਸਾ ਪੁੱਤਰ ਹਰਬੰਸ ਸਿੰਘ ਵਾਸੀ ਅੰਮ੍ਰਿਤਸਰ ਨੂੰ ਜਸਵਿੰਦਰ ਕੌਰ ਨਾਲ ਅਸ਼ਲੀਲ ਚੈਟ ਕਰਨ ਦੇ ਕਥਿਤ ਦੋਸ਼ ਲਗਾਉਂਦੇ ਹੋਏ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਜਦੋਂ ਕਿ ਅਮਰਜੀਤ ਸਿੰਘ ਚਾਵਲਾ ਦੀ ਧਰਮ ਪਤਨੀ ਪਪਿੰਦਰ ਕੌਰ ਨੂੰ 28 ਸਤੰਬਰ ਨੂੰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਫਤੀਸ਼ ਲਈ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਅਤੇ ਇਸੇ ਤਰ੍ਹਾਂ ਹੀ ਤੀਸਰੇ ਵਿਅਕਤੀ ਮੋਹਣ ਸਿੰਘ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਨੂੰ ਵੀ ਅਸ਼ਲੀਲ ਚੈਟ ਕਰਨ ਦੇ ਕਥਿਤ ਦੋਸ਼ਾਂ ਤਹਿਤ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਪੁਲਿਸ ਦੇ ਅਧਿਕਾਰਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਨੋਟਿਸ 35 ਬੀ ਐਨ ਐਸ ਐਸ ਤਹਿਤ ਦਿੱਤੇ ਗਏ ਹਨ ਜੋ ਕਿ ਤਾਮੀਲ ਵੀ ਕਰਵਾ ਲਏ ਗਏ ਹਨ। ਇੱਥੇ ਇਹ ਵੀ ਦੱਸਣਾ ਇਸ ਮਾਮਲੇ ਦੇ ਵਿੱਚ ਅਜੇ ਭਾਈ ਅਮਰਜੀਤ ਸਿੰਘ ਚਾਵਲਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਅਤੇ ਸੂਤਰਾਂ ਮੁਤਾਬਕ ਉਹ ਵਿਦੇਸ਼ ਦੌੜ ਗਏ ਹਨ । ਉਹਨਾਂ ਦੀ ਪਕੜ ਦੇ ਲਈ ਵੀ ਪੁਲੀਸ ਵੱਲੋਂ ਯਤਨ ਕੀਤੇ ਜਾ ਰਹੇ ਹਨ।