ਚੰਡੀਗੜ੍ਹ ’ਚ ਪੁਲਿਸ ਮੁਲਾਜ਼ਮ ਦੀ ਭੇਦਭਰੀ ਹਾਲਤ ’ਚ ਮੌਤ/ ਘਰ ਅੰਦਰੋਂ ਮਿਲੀ ਲਾਸ਼, ਗੋਲੀ ਲੱਗਣ ਨਾਲ ਗਈ ਜਾਨ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
1

ਚੰਡੀਗੜ੍ਹ ਦੇ ਸੈਕਟਰ-22 ਵਿਖੇ ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਛਾਣ ਨਿਤਿਨ ਵਾਸੀ ਸੈਕਟਰ-22 ਵਜੋਂ ਹੋਈ ਹੈ। ਉਸ ਦੀ ਲਾਸ਼ ਘਰ ਦੇ ਕਮਰੇ ਵਿਚ ਪਈ ਮਿਲੀ ਹੈ। ਘਟਨਾ ਵੇਲੇ ਘਰ ਅੰਦਰ ਉਸ ਦੀ ਪਤਨੀ ਤੇ ਪੁੱਤਰ ਮੌਜੂਦ ਸਨ। ਮੁਢਲੀ ਪੁਲਿਸ ਜਾਂਚ ਮੁਤਾਬਕ ਉਸ ਦੀ ਮੌਤ ਸਰਵਿਸ ਰਿਵਾਲਵਰ ਵਿਚੋਂ ਚੱਲੀ ਗੋਲੀ ਨਾਲ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਖਬਰਾਂ ਮੁਤਾਬਕ ਇਸ ਘਟਨਾ ਵਿਚ ਮ੍ਰਿਤਕ ਦੇ ਪੁੱਤਰ ਦੇ ਸ਼ਾਮਲ ਹੋਣ ਦੀ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਅਤੇ ਅਜੇ ਜਾਂਚ ਚੱਲਦੀ ਹੋਣ ਦੀ ਗੱਲ ਕਹੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੀ ਹੈ। ਮੌਤ ਦਾ ਸਹੀ ਕਾਰਨ ਅਤੇ ਘਟਨਾ ਦੇ ਹਾਲਾਤ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਣਗੇ।

LEAVE A REPLY

Please enter your comment!
Please enter your name here