ਜਲੰਧਰ ’ਚ ਚੋਰ ਨੇ ਘਰ ਨੂੰ ਬਣਾਇਆ ਨਿਸ਼ਾਨਾ/ ਗਹਿਣੇ, ਨਕਦੀ ਤੇ ਗੈਸ ਸਿਲੰਡਰ ਲੈ ਕੇ ਫਰਾਰ/ ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ

0
1

ਜਲੰਧਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਨੇ। ਤਾਜ਼ਾ ਘਟਨਾ ਵਿਚ ਚੋਰ ਨੇ ਸ਼ਹਿਰ ਦੇ ਗੁਲਾਬ ਦੇਵੀ ਰੋਡ ‘ਤੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਘਰ ਅੰਦਰ ਦਾਖਲ ਹੋਇਆ ਚੋਰ ਨਕਦੀ, ਗਹਿਣੇ ਤੇ ਗੈਸ ਸਿਲੰਡਰ ਲੈ ਕੇ ਫਰਾਰ ਹੋ ਗਿਆ। ਘਟਨਾ ਵੇਲੇ ਪਰਿਵਾਰ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਕਿ ਤਾਲਾ ਤੋੜ ਕੇ ਅੰਦਰ ਦਾਖਲ ਹੋਇਆ ਚੋਰ ਘਟਨਾ ਅੰਜ਼ਾਮ ਦੇ ਕੇ ਫਰਾਰ ਹੋ ਗਿਆ।
ਸਾਰੀ ਘਟਨਾ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਥਾਣਾ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਜਾਂਚ ਅਧਿਕਾਰੀ ਏਐਸਆਈ ਜਰਮਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਅਤੇ ਤੱਥਾਂ ਦੇ ਆਧਾਰ ‘ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here