ਪੰਜਾਬ ਮਲੋਟ ’ਚ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ/ ਅਣਪਛਾਤੇ ਵਾਹਨ ਨੇ ਮੋਟਰ ਸਾਇਕਲ ਨੂੰ ਮਾਰੀ ਟੱਕਰ/ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - September 22, 2026 0 2 Facebook Twitter Pinterest WhatsApp ਮਲੋਟ ਸੀਤੋ ਡਿਫੈਂਸ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤੇਜਾ ਪੁੱਤਰ ਪੰਛੀ, ਪਵਨ ਪੁੱਤਰ ਅਜੀਤ ਅਤੇ ਵਕੀਲ ਪੁੱਤਰ ਸਾਗਰ ਵਾਸੀ ਪਿੰਡ ਕਾਲਾ ਟਿੱਬਾ ਅਬੋਹਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਿੰਨੇ ਜਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਢਾਣੀ ਕੁੰਦਨ ਸਿੰਘ ਨੇੜੇ ਜਾ ਰਹੇ ਸੀ ਕਿ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।