ਪੰਜਾਬ ਗੁਰਦਾਸਪੁਰ ਪਹੁੰਚੀ ਹਿਊਮਨ ਰਾਈਟਸ ਕਮਿਸ਼ਨ ਦੀ ਟੀਮ/ ਨਿੱਜੀ ਨਰਸਿੰਗ ਕਾਲਜ ਦੀ ਕੀਤੀ ਅਚਨਚੇਤ ਚੈਕਿੰਗ/ ਵਿਦਿਆਰਥੀਆਂ ਤੇ ਖਿਡਾਰੀਆਂ ਦੀਆਂ ਸੁਣੀਆਂ ਸਮੱਸਿਆਵਾਂ By admin - September 17, 2026 0 1 Facebook Twitter Pinterest WhatsApp ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਕੋਰ ਮੈਂਬਰਾਂ ਵੱਲੋਂ ਲਗਾਤਾਰ ਵਿਦਿਅਕ ਅਤੇ ਖੇਡ ਜਗਤ ਨਾਲ ਜੁੜੇ ਅਦਾਰਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਹਿਤ ਕੋਰ ਮੈਂਬਰਾਂ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਦੇ ਨਿਜੀ ਨਰਸਿੰਗ ਕਾਲਜ ਸੀਟੀ ਇਂਸਟਿਊਟ ਵਿਖੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਾਲਜ ਵਿੱਚ ਨਰਸਿੰਗ ਅਤੇ ਸਿਹਤ ਸਬੰਧੀ ਹੋਰ ਕੋਰਸ ਕਰਨ ਵਾਲੀਆਂ ਵਿਦਿਆਰਥਨਾਂ ਨਾਲ ਗੱਲਬਾਤ ਕੀਤੀ ਗਈ । ਕਾਲਜ ਦੀ ਚੈਕਿੰਗ ਦੌਰਾਨ ਕਈ ਕਮੀਆਂ ਪਾਈਆਂ ਗਈਆਂ, ਜਿਨ੍ਹਾਂ ਨੂੰ ਛੇਤੀ ਦਰੁਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ। ਐਡਵੋਕੇਟ ਊਸਾ਼ ਸਬਰਵਾਲ ਅਤੇ ਰੁਪਿੰਦਰ ਕੋਰ ਦੀ ਅਗਵਾਈ ਹੇਠ ਵਾਲੀ ਟੀਮ ਨੇਪਾਇਆ ਕਿ ਕਾਲਜ ਵਿੱਚ ਲੱਗੇ ਫਾਇਰ ਕੰਟਰੋਲ ਸਲੰਡਰ ਐਕਸਪਾਇਰ ਹੋ ਚੁੱਕੇ ਹਨ ਅਤੇ ਨਾਲ ਹੀ ਲੈਬ ਵਿੱਚ ਐਗਜਾਸਟ ਫੈਨਸ ਦੀ ਕਮੀ ਪਾਈ ਗਈ। ਇਹਨਾਂ ਕਮੀਆਂ ਨੂੰ ਕਾਲਜ ਪ੍ਰਬੰਧਨ ਨੂੰ ਤੁਰੰਤ ਸੁਧਾਰਨ ਦੀ ਹਦਾਇਤ ਕੀਤੀ ਗਈ ਹੈ। ਉੱਥੇ ਹੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਸਟਾਫ ਅਤੇ ਕਾਲਜ ਪ੍ਰਬੰਧਨ ਦਾ ਵਤੀਰਾ ਵਿਦਿਆਰਥੀਆਂ ਨਾਲ ਕਿਵੇਂ ਦਾ ਹੈ ਜਿਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਉੱਥੇ ਹੀ ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਵਿੱਚ ਕੋਈ ਮੌਕ ਡਰਿਲ ਨਹੀਂ ਹੋਈ ਜਿਸ ਕਾਰਨ ਫਾਇਰ ਕੰਟਰੋਲ ਸਲੰਡਰ ਐਕਸਪਾਇਰ ਹੋਣ ਦਾ ਪਤਾ ਹੀ ਨਹੀਂ ਲੱਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੈਬ ਵਿੱਚ ਐਗਜਾਸਟ ਦੀ ਲੋੜ ਨਹੀਂ ਹੈ ਕਿਉਂਕਿ ਸਾਰਾ ਕਾਲਜ ਏਸੀ ਹੈ ਪਰ ਫਿਰ ਵੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜਲਦੀ ਹੀ ਕਮੀਆਂ ਸੁਧਾਰ ਲਈਆਂ ਜਾਣਗੀਆਂ।