ਪੰਜਾਬ ਲੁਧਿਆਣਾ ’ਚ ਵਿਆਹੁਤਾ ਵੱਲੋਂ ਖੁਦਕੁਸ਼ੀ/ ਲਟਕਦੀ ਹਾਲਤ ’ਚ ਮਿਲੀ ਲਾਸ਼/ ਪਤੀ ’ਤੇ ਕਤਲ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ By admin - September 16, 2026 0 1 Facebook Twitter Pinterest WhatsApp ਲੁਧਿਆਣਾ ਦੇ ਹੈਬੋਵਾਲ ਜੱਸੀਆਂ ਰੋਡ ਇਲਾਕੇ ਵਿਚ 22 ਸਾਲਾ ਮਹਿਲਾ ਰਜਨੀ ਵੱਲੋਂ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਕਰ ਲਏ ਜਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਲਾਸ਼ ਘਰ ਅੰਦਰੋਂ ਲਟਕਦੀ ਹਾਲਤ ਵਿਚ ਮਿਲੀ ਹੈ। ਮ੍ਰਿਤਕਾ ਦਾ ਪਰਿਵਾਰ ਨੇ ਪਤੀ ਉਤੇ ਕਤਲ ਦੇ ਇਲਜ਼ਾਮ ਲਾਏ ਹਨ। ਪਰਿਵਾਰ ਮੁਤਾਬਕ ਉਨ੍ਹਾਂ ਦੀ ਧੀ ਨੂੰ ਮਾਰਨ ਤੋਂ ਬਾਅਦ ਫੰਦੇ ਉਤੇ ਲਟਕਾਇਆ ਗਿਆ ਹੈ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਮੁਤਾਬਕ ਮ੍ਰਿਤਕਾ ਦੋ ਮਹੀਨਿਆਂ ਦੀ ਗਰਭਵਤੀ ਸੀ ਅਤੇ ਉਸਦੀ ਇੱਕ ਛੋਟੀ ਧੀ ਵੀ ਸੀ। ਇਸ ਘਟਨਾ ਤੋਂ ਬਾਅਦ, ਉਸਦੇ ਮਾਪਿਆਂ ਨੇ ਉਸਦੇ ਸਹੁਰਿਆਂ ‘ਤੇ ਕਤਲ ਦਾ ਦੋਸ਼ ਲਗਾਉਂਦੇ ਹੋਏ ਭਾਰੀ ਹੰਗਾਮਾ ਕੀਤਾ। ਪਰਿਵਾਰ ਦਾ ਦਾਅਵਾ ਹੈ ਕਿ ਸਹੁਰਿਆਂ ਨੇ ਝਗੜੇ ਤੋਂ ਬਾਅਦ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਦਕੁਸ਼ੀ ਦਰਸਾਉਣ ਲਈ ਲਟਕਾਇਆ ਗਿਆ ਹੈ। ਬੀਆਰਐਸ ਨਗਰ ਦੇ ਰਹਿਣ ਵਾਲੇ ਮ੍ਰਿਤਕਾ ਦੇ ਭਰਾ ਸ਼ਿਵਮ ਮੁਤਾਬਕ ਉਸ ਨੂੰਸ਼ਾਮ 6:30 ਵਜੇ ਦੇ ਕਰੀਬ ਮ੍ਰਿਤਕਾ ਦੇ ਪਤੀ ਦਾ ਫ਼ੋਨ ਆਇਆ ਜਿਸ ਵਿੱਚ ਉਸ ਨੇ ਰਜਨੀ ਨੇ ਫਾਹਾ ਲੈ ਲੈਣ ਦੀ ਜਾਣਕਾਰੀ ਦਿੱਤੀ ਸੀ। ਮ੍ਰਿਤਕਾ ਦੀ ਮਾਂ ਮਾਇਆ ਦੇਵੀ ਨੇ ਵੀ ਸਿੱਧੇ ਤੌਰ ‘ਤੇ ਸਹੁਰਿਆਂ ‘ਤੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ। ਹੈਬੋਵਾਲ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਏਐਸਆਈ ਅਮਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਦੇ ਬੋਰਡ ਦੁਆਰਾ ਪੋਸਟਮਾਰਟਮ ਕੀਤਾ ਜਾਵੇਗਾ।” ਮ੍ਰਿਤਕ ਦੇ ਪਤੀ ਨੂੰ ਤੁਰੰਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਪੁਛਗਿੱਛ ਕੀਤੀ ਜਾ ਰਹੀ ਹੈ।