ਪੰਜਾਬ ਕਪੂਰਥਲਾ ’ਚ ਭਰੇ ਬਾਜ਼ਾਰ ਔਰਤ ਨਾਲ ਸਨੈਚਿੰਗ/ ਦੋ ਮੋਟਰ ਸਾਇਕਲ ਸਵਾਰ ਚੈਨੀ ਝਪਟ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - September 16, 2026 0 1 Facebook Twitter Pinterest WhatsApp ਕਪੂਰਥਲਾ ਸ਼ਹਿਰ ਅੰਦਰ ਲੁਟੇਰਿਆਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੀ ਸ਼ਰਮਾ ਕਾਲੋਨੀ ਤੋਂ ਸਾਹਮਣੇ ਆਈ ਹੈ, ਜਿੱਥੇ ਆਪਣੇ ਘਰ ਦੇ ਗੇਟ ਅੱਗੇ ਖੜ੍ਹੀ ਮਹਿਲਾ ਦੇ ਗਲੇ ਚੋਂ ਚੈਨੀ ਝਪਟ ਕੇ ਮੋਟਰ ਸਾਇਕਲ ਸਵਾਰ ਲੁਟੇਰੇ ਫਰਾਰ ਹੋ ਗਏ। ਘਟਨਾ ਵੇਲੇ ਗਲੀ ਵਿਚ ਕਈ ਲੋਕ ਮੌਜੂਦ ਸਨ। ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਦੋ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਪੈਦਲ ਔਰਤ ਦੇ ਕੋਲ ਜਾਂਦਾ ਹੈ ਅਤੇ ਫਿਰ ਚੈਨੀ ਝਪਟ ਕੇ ਸਾਥੀ ਦੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਜਾਂਦਾ ਹੈ। ਖੋਹ ਹੋਈ ਸੋਨੇ ਦੀ ਚੈਨੀ ਦਾ ਵਜਨ ਦੋ ਤੋਲੇ ਤੋਂ ਵੱਧ ਦੱਸਿਆ ਜਾ ਰਿਹਾ ਹੈ। ਉਧਰ ਲੋਕਾਂ ਅੰਦਰ ਘਟਨਾ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ। ਕਪੂਰਥਲਾ ਸ਼ਹਿਰ ਅੰਦਰ ਰੋਜ਼ਾਨਾ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਦੋ ਜੋ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ। ਲੋਕਾਂ ਦਾ ਇਲਜਾਮ ਹੈ ਕਿ ਜਦੋਂ ਚੋਰ ਦਿਨ-ਦਿਹਾੜੇ ਇੰਨੇ ਭੀੜ-ਭੜੱਕੇ ਵਾਲੇ ਜਾਂ ਰਿਹਾਇਸ਼ੀ ਖੇਤਰ ਵਿੱਚ ਨਿਡਰਤਾ ਨਾਲ ਅਪਰਾਧ ਕਰ ਰਹੇ ਹਨ, ਤਾਂ ਪੁਲਿਸ ਕਿੱਥੇ ਹੈ? ਲੋਕਾਂ ਦਾ ਸਵਾਲ ਹੈ ਕਿ ਉਹ ਕਿਹੜੀ ਹੱਲਾਸ਼ੇਰੀ ਹੈ ਜੋ ਚੋਰਾਂ ਨੂੰ ਐਨੀ ਦਲੇਰੀ ਨਾਲ ਵਾਰਦਾਤ ਅੰਜ਼ਾਮ ਦਾ ਹੌਸਲਾ ਦੇ ਰਹੀ ਹੈ ਅਤੇ ਉਨ੍ਹਾਂ ਦੇ ਦਿਲ ਵਿਚ ਖਾਕੀ ਵਰਦੀ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖਿਲਾਫ ਨਕੇਲ ਕੱਸਣ ਦੀ ਮੰਗ ਕੀਤੀ ਹੈ।