ਪੰਜਾਬ ਮੁੱਖ ਮੰਤਰੀ ਦੀ ਅਜਨਾਲਾ ਫੇਰੀ ਨੂੰ ਲੈ ਕੇ ਬੋਲੇ ਕਿਸਾਨ ਆਗੂ/ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਜਾਰੀ ਕਰਨ ਦੀ ਮੰਗ/ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਦਾ ਐਲਾਨ By admin - September 16, 2026 0 2 Facebook Twitter Pinterest WhatsApp ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਨੇ ਸਰਹੱਦੀ ਖੇਤਰ ਦੇ ਹੜ੍ਹ ਪੀੜਤਾਂ ਨੂੰ ਮੁਆਵਜਾ ਨਾ ਮਿਲਣ ਨੂੰ ਲੈ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੇ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ 50 ਫੀਸਦੀ ਹੜ੍ਹ ਪੀੜਤਾਂ ਨੂੰ ਅਜੇ ਤਕ ਮੁਆਵਜਾ ਨਹੀਂ ਮਿਲਿਆ ਜਦਕਿ ਸਰਕਾਰ ਸਾਰੇ ਕਿਸਾਨਾਂ ਨੂੰ ਮੁਆਵਜੇ ਵੰਡ ਦੇਣ ਦਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੁਆਵਜਾ ਜਾਰੀ ਨਾ ਕੀਤਾ ਤਾਂ ਉਹ ਮੁੱਖ ਮੰਤਰੀ ਦੀ 21 ਸਤੰਬਰ ਦੀ ਅਜਨਾਲਾ ਦੇ ਪਿੰਡ ਸੈਂਸਰਾਂ ਕਲਾਂ ਫੇਰੀ ਦੌਰਾਨ ਸਵਾਲ ਪੁੱਛਣਗੇ।