ਗੁਰਦਾਸਪੁਰ ਦੇ ਕਲਾਨੌਰ ’ਚ ਚੋਰਾਂ ਦੀ ਦਹਿਸ਼ਤ/ ਇਕੋ ਰਾਤ ਦੋ ਦੁਕਾਨਾਂ ਦੇ ਟੁੱਟੇ ਤਾਲੇ/ ਹਜ਼ਾਰਾਂ ਰੁਪਏ ਨਕਦੀ ਤੇ ਸਾਮਾਨ ਲੈ ਕੇ ਫਰਾਰ

0
2

ਗੁਰਦਾਸਪੁਰ ਦੇ ਕਲਾਨੌਰ ਸ਼ਹਿਰ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਮੇਨ ਬਾਜ਼ਾਰ ਤੋਂ ਸਾਹਮਣੇ ਆਈ ਹੈ, ਜਿੱਥੇ ਰਾਤ ਵੇਲੇ ਆਏ ਚੋਰਾਂ ਨੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਨਕਦੀ, ਦੇਸੀ ਘਿਓ ਦੇ ਡੱਬੇ ਤੇ ਕਰਿਆਨੇ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੋਨੋਂ ਹੀ ਕਰਿਆਨੇ ਦੀਆਂ ਦੁਕਾਨਾਂ ਖਾਲਸਾ ਕਰਿਆਨਾ ਸਟੋਰ ਤੇ ਪਨਸੋਤਰਾ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਦੁਕਾਨ ਅੰਦਰੋਂ ਸਮਾਨ ਦੀ ਚੋਰੀ ਦੇ ਨਾਲ ਨਾਲ ਪੈਸਿਆਂ ਵਾਲੇ ਗੱਲੇ ਤੇ ਵੀ ਹੱਥ ਸਾਫ ਕੀਤਾ ਜਿਸ ਤੇ ਇੱਕ ਦੁਕਾਨ ਤੋਂ ਕਰੀਬ 15 ਤੋਂ ਲੈ ਕੇ 20 ਰੁਪਏ ਨਗਦ ਦੇ ਹੋਰ ਕੀਮਤੀ ਸਮਾਨ ਦੀ ਚੋਰੀ ਕਰਕੇ ਲੈ ਗਏ ਹਨ।
ਦੂਸਰੇ ਦੁਕਾਨਦਾਰ ਮੁਤਾਬਕ  ਉਸਦਾ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ ਤੇ 10 ਕਿਲੋ ਦੇਸੀ ਘਿਓ ਵੀ ਚੋਰੀ ਹੋਇਆ ਹੈ। ਘਟਨਾ ਸਬੰਧੀ ਕਲਾਨੌਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨਦਾਰਾਂ ਦੇ ਦੱਸਣ ਮੁਤਾਬਿਕ ਅਤੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੇ ਅਧਾਰ ਤੇ ਚੋਰਾਂ ਨੂੰ ਫੜਨ ਦੀ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here