ਗੁਰਦਾਸਪੁਰ ਦੇ ਧਾਰੀਵਾਲ ’ਚ ਵਿਆਹੁਤਾ ਵੱਲੋਂ ਖੁਦਕੁਸ਼ੀ/ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ’ਚ ਮਾਰੀ ਛਾਲ/ ਪੇਕਾ ਪਰਿਵਾਰ ਨੇ ਮੰਗੀ ਕਾਰਵਾਈ

0
1

ਗੁਰਦਾਸਪੁਰ ਦੇ ਧਾਰੀਵਾਲ ਵਿਖੇ ਵਿਆਹੁਤਾ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੇ ਪਰਵਾਰ ਨੇ ਸਹੁਰਾ ਪਰਿਵਾਰ ਖਿਲਾਫ ਗੰਭੀਰ ਇਲਜ਼ਾਮ ਲਾਉਂਦਿਆਂ ਇਨਸਾਫ ਮੰਗਿਆ ਹੈ। ਮ੍ਰਿਤਕਾ ਦੀ ਮਾਂ ਮੁਤਾਬਕ ਆਪਣੀ ਲੜਕੀ ਚੇਤਨਾ ਦਾ 8 ਮਹੀਨੇ ਪਹਿਲਾਂ ਵਿਆਹ ਕੀਤਾ ਸੀ ਪਰ ਸਹੁਰਾ ਪਰਿਵਾਰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ  ਪਰਿਵਾਰ ਨੇ ਮ੍ਰਿਤਕਾ ਦੇ ਪਤੀ ਤੇ ਬਾਕੀ ਪਰਿਵਾਰ ਖਿਲਾਫ ਸਖਤ ਕਾਰਵਾਈ ਮੰਗੀ ਹੈ।
ਜਾਣਕਾਰੀ ਮੁਤਾਬਕ 23 ਸਾਲਾ ਚੇਤਨਾ ਦਾ ਵਿਆਹ ਅੱਠ ਮਹੀਨੇ ਪਹਿਲਾਂ ਧਾਰੀਵਾਲ ਦੇ ਜਤਿਨ ਪੁਰੀ ਨਾਲ ਹੋਇਆ ਸੀ। ਲੜਕੀ ਦੀ ਮਾਂ ਪੂਨਮ ਪਤਨੀ ਸਵਰਗਵਾਸੀ ਵਿਕਾਸ ਭਨੋਟ ਵਾਸੀ ਕਾਦੀਆਂ ਦੇ ਦੱਸਣ ਮੁਤਾਬਕ ਸਹੁਰੇ ਪਰਿਵਾਰ ਲੜਕੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਦੇ ਚਲਦਿਆਂ ਅੱਜ ਲੜਕੀ ਨੇ ਉਨ੍ਹਾਂ ਨੂੰ ਬੁਲਾਇਆ ਸੀ ਪਰ ਇਸੇ ਦੌਰਾਨ ਵੀ ਲੜਕੀ ਨੂੰ ਮਾੜੇ ਬੋਲ ਬੋਲੇ ਗਏ ਜਿਸ ਤੋਂ ਦੁਖੀ ਹੋ ਕੇ ਉਸਨੇ ਆਤਮਹਤਿਆ ਕਰ ਲਈ ਹੈ। ਪੀੜਤ ਪਰਿਵਾਰ ਨੇ ਧਾਰੀਵਾਲ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ।

LEAVE A REPLY

Please enter your comment!
Please enter your name here