ਪੰਜਾਬ ਮਾਨਸਾ ’ਚ ਔਰਤ ਵੱਲੋਂ ਦੋ ਬੱਚਿਆਂ ਸਮੇਤ ਖੁਦਕੁਸ਼ੀ/ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਮਾਰੀ ਛਾਲ/ ਪਰਵਾਸੀ ਪਰਿਵਾਰ ਨਾਲ ਸਬੰਧਤ ਸੀ ਮ੍ਰਿਤਕਾ By admin - September 8, 2026 0 1 Facebook Twitter Pinterest WhatsApp ਮਾਨਸਾ ਜ਼ਿਲ੍ਹੇ ਦੇ ਭਾਮ ਪਿੰਡ ਵਿੱਚ ਇੱਕ ਪ੍ਰਵਾਸੀ ਔਰਤ ਵੱਲੋਂ ਦੋ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ 37 ਸਾਲਾ ਸਤਾਰਾ ਦੇਵੀ ਪਤਨੀ ਦਲੀਪ ਕੁਮਾਰ ਅਤੇ ਬੱਚਿਆਂ ਦੀ ਪਛਾਣ 9 ਸਾਲਾ ਧੀ ਸਨੀਲ ਤੇ 7 ਸਾਲਾ ਅਜੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਰਾਜਸਥਾਨ ਨਾਲ ਸਬੰਧਤ ਹੈ ਜੋ ਇੱਥੇ ਗਊਆਂ ਦੀ ਸੰਭਾਲ ਦਾ ਕੰਮ ਕਰਦਾ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਤਾਰਾ ਦੇਵੀ ਆਪਣੇ ਤਿੰਨ ਬੱਚਿਆਂ ਸਮੇਤ ਪਾਣੀ ਦੀ ਟੈਂਕੀ ਕੋਲ ਪਹੁੰਚੀ ਸੀ,। ਉਸ ਨੇ ਟੈਂਕੀ ਤੇ ਚੜ ਕੇ ਪਹਿਲਾਂ ਧੀ ਸੁਨੀਲ ਅਤੇ ਪੁੱਤਰ ਅਜੈ ਨੂੰ ਟੈਕੀ ਤੋਂ ਧੱਕਾ ਦਿੱਤਾ ਅਤੇ ਫਿਰ ਤੀਜੇ ਪੁੱਤਰ ਦਾ ਹੱਥ ਫੜ ਕੇ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਪੁੱਤਰ ਨੇ ਮਾਂ ਤੋਂ ਹੱਥ ਛੁਡਾ ਲਿਆ, ਜਿਸ ਕਾਰਨ ਉਸ ਦੀ ਬਚਾਅ ਹੋ ਗਿਆ। ਔਰਤ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।