ਪੰਜਾਬ ਦਿੜ੍ਹਬਾ ਦੇ ਪਿੰਡ ਤੂਰ ਬੰਜਾਰਾ ਵਾਸੀ ਗੁਰਜਾਰ ਸਿੰਘ ਦੀ ਮੌਤ/ ਵਿੱਤ ਮੰਤਰੀ ਨਾਲ ਮਿਲਣੀ ਬਾਅਦ ਨਿਗਲਿਆ ਸੀ ਜ਼ਹਿਰ/ ਪਰਿਵਾਰ ਨੇ ਮੰਗਿਆ ਇਨਸਾਫ, ਪੁਲਿਸ ਕਰ ਰਹੀ ਜਾਂਚ By admin - September 8, 2026 0 1 Facebook Twitter Pinterest WhatsApp ਸੰਗਰੂਰ ਦੇ ਦਿੜ੍ਹਬਾ ਹਲਕੇ ਦੇ ਪਿੰਡ ਤੂਰ ਬੰਜਾਰਾ ਵਿੱਚ ਗੁਲਜਾਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਗੁਲਜਾਰ ਸਿੰਘ ਆਪਣੇ ਪੁੱਤਰ ਦੇ ਨਸ਼ੇ ਦੀ ਲਤ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਸੀ, ਜਿਸ ਬਾਰੇ ਉਹਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਸੀ। ਪਰਿਵਾਰ ਵੱਲੋਂ ਪਿੰਡ ਦੀ ਪੰਚਾਇਤ ਨਾਲ ਜੁੜੇ ਕੁਝ ਵਿਅਕਤੀਆਂ ’ਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ। ਪਰਿਵਾਰ ਨੇ ਦੋਸ਼ੀਆਂ ਖਿਲਾਫ ਕਾਰਵਾਈ ਮੰਗੀ ਹੈ। ਪਰਿਵਾਰ ਮੁਤਾਬਕ ਗੁਲਜਾਰ ਸਿੰਘ ਬੇਹੱਦ ਗਰੀਬ ਸੀ ਅਤੇ ਜ਼ਮੀਨਦਾਰਾਂ ਨਾਲ ਸੀਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਕਥਿਤ ਤੌਰ ’ਤੇ ਘਰ ਦਾ ਸਮਾਨ ਤੱਕ ਵੇਚ ਚੁੱਕਾ ਸੀ। ਪਰਿਵਾਰ ਮੁਤਾਬਕ ਇਸੇ ਮਸਲੇ ਨੂੰ ਲੈ ਕੇ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਵੀ ਗਿਆ ਸੀ ਅਤੇ ਆਪਣਾ ਦੁੱਖੜਾ ਸੁਣਾਇਆ ਸੀ। ਮ੍ਰਿਤਕ ਦੀ ਪਤਨੀ ਦਾ ਦਾਅਵਾ ਹੈ ਕਿ ਚੀਮਾ ਨੇ ਗੁਲਜਾਰ ਸਿੰਘ ਨੂੰ ਬੁਲਾ ਕੇ ਉਸ ਦੀ ਗੱਲ ਸੁਣੀ ਸੀ। ਪਰਿਵਾਰ ਮੁਤਾਬਕ ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਨਾਲ ਸਬੰਧਤ ਦੋ ਮੈਂਬਰ ਅਤੇ ਸਰਪੰਚ ਦਾ ਪਤੀ ਉਸ ਨੂੰ ਆਪਣੇ ਨਾਲ ਲੈ ਗਏ। ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਗੁਲਜਾਰ ਸਿੰਘ ਨੂੰ ਧਮਕਾਇਆ ਗਿਆ। ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਸਮੇਂ ਸਿਰ ਅਤੇ ਸਹੀ ਇਲਾਜ ਨਹੀਂ ਮਿਲ ਸਕਿਆ। ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਮੇਰਾ ਪੁੱਤ ਡਾਕਟਰਾਂ ਦੀ ਘਾਟ ਕਰਕੇ ਮਰ ਗਿਆ ਅਤੇ ਪੋਤਾ ਨਸ਼ੇ ਦਾ ਆਦੀ ਹੈ। ਮੇਰਾ ਪੁੱਤ ਉਸ ਨੂੰ ਲੈ ਕੇ ਬਹੁਤ ਫਿਕਰ ਕਰਦਾ ਸੀ। ਅਸੀਂ ਚਾਹੁੰਦੇ ਹਾਂ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਮ੍ਰਿਤਕ ਦੀ ਪਤਨੀ ਨੇ ਵੀ ਪੂਰੇ ਮਾਮਲੇ ਦੀ ਜਾਂਚ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਗੁਲਜਾਰ ਸਿੰਘ ਨੇ ਉਸ ਨੂੰ ਸਿਰਫ਼ ਇੰਨਾ ਦੱਸਿਆ ਸੀ ਕਿ ਉਹ ਚਿੱਟੇ ਦੇ ਮਸਲੇ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਨਾਲ ਗੱਲ ਕਰਕੇ ਆਇਆ ਹੈ। ਉਸ ਤੋਂ ਬਾਅਦ ਉੱਥੇ ਮੌਜੂਦ ਅਹੁਦੇਦਾਰ ਉਸ ਨੂੰ ਸਾਈਡ ’ਤੇ ਲੈ ਗਏ। ਅਸੀਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਚਾਹੁੰਦੇ ਹਾਂ।