ਗੁਰਦਾਸਪੁਰ ਵਾਸੀ ਨੌਜਵਾਨ ਨੇ ਵਧਾਇਆ ਜ਼ਿਲ੍ਹੇ ਦਾ ਨਾਮ/ ਲੈਫਟੀਨੈਂਟ ਬਣਿਆ ਸਰਕਾਰੀ ਅਧਿਆਪਕ ਦਾ ਪੁੱਤਰ/ ਲੈਫਟੀਨੈਂਟ ਮੁਕੁਲ ਮਨੀ ਦਾ ਘਰ ਪਹੁੰਚਣ ਦੇ ਨਿੱਘਾ ਸਵਾਗਤ

0
1

 

ਗੁਰਦਾਸਪੁਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਿੰਦੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ  ਵਰਿੰਦਰ ਕੁਮਾਰ ਦੇ ਸਪੁੱਤਰ ਮੁਕੁਲ ਮਨੀ ਨੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਸਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਲੈਫਟੀਨੈਂਟ ਬਣਨ ਤੋਂ ਬਾਅਦ ਗੁਰਦਾਸਪੁਰ ਪਹੁੰਚਣ ਤੇ ਮੁਕਮ ਮਨੀ ਦਾ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਮੁਕਲ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਮੁਕਲ ਨੇ ਜੋ ਵੀ ਮੁਕਾਮ ਹਾਸਿਲ ਕੀਤਾ ਹੈ ਆਪਣੀ ਮਿਹਨਤ ਦੇ ਬਦੌਲਤ ਕੀਤਾ ਹੈ। ਉਹ ਪੜਾਈ ਵਿੱਚ ਸ਼ੁਰੂ ਤੋਂ ਹੀ ਅੱਵਲ ਰਹਿੰਦਾ ਰਿਹਾ ਹੈ। ਉੱਥੇ ਹੀ ਮੁਕਲ ਨੇ ਕਿਹਾ ਕਿ ਉਸ ਦੀ ਸਫਲਤਾ ਪਿੱਛੇ ਉਸ ਦੀ ਮਿਹਨਤ ਦੇ ਨਾਲ ਨਾਲ ਉਸਦੇ ਮਾਪਿਆਂ ਦਾ ਵੀ ਬਹੁਤ ਵੱਡਾ ਹੱਥ ਹੈ ਜਿਨਾਂ ਨੇ ਹਰ ਮੁਕਾਮ ਤੇ ਉਸ ਨੂੰ ਸਹਿਯੋਗ ਕੀਤਾ।

LEAVE A REPLY

Please enter your comment!
Please enter your name here