ਪੰਜਾਬ ਮਲੋਟ ਹਲਕੇ ਨੂੰ ਮੰਤਰੀ ਬਰਿੰਦਰ ਗੋਇਲ ਦਾ ਤੋਹਫਾ/ ਪਾਣੀ ਦੀ ਨਿਕਾਸੀ ਲਈ ਲਿਫਟ ਸਕੀਮ ਦਾ ਉਦਘਾਟਨ/ ਫਸਲਾਂ ਨੂੰ ਬਰਸਾਤੀ ਪਾਣੀ ਤੋਂ ਬਚਾਏਗੀ ਲਿਫਟ ਸਕੀਮ By admin - August 20, 2026 0 2 Facebook Twitter Pinterest WhatsApp ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅੱਜ ਹਲਕਾ ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਿਫਟ ਸਕੀਮ ਦਾ ਉਦਘਾਟਨ ਕੀਤਾ। 51 ਲੱਖ ਦੀ ਲਾਗਤ ਵਾਲੀ ਇਹ ਸਕੀਮ ਮਲੋਟ ਹਲਕੇ ਦੀਆਂ ਜ਼ਮੀਨਾਂ ਨੂੰ ਬਰਸਾਤੀ ਪਾਣੀ ਤੇ ਹੜ੍ਹਾਂ ਤੋਂ ਬਚਾਏਗੀ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਹਲਕੇ ’ਚ ਸੇਮ ਤੇ ਸੋਕੇ ਦਾ ਪੱਕਾ ਹੱਲ ਕਰ ਰਹੇ ਹਾਂ। ਗੋਇਲ ਨੇ ਕਿਹਾ ਕੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਨਹਿਰੀ ਪਾਣੀ ਦੀ ਵਰਤੋਂ ਜ਼ਰੂਰੀ ਸੀ, ਜਿਸ ਕਾਰਨ ਸਰਕਾਰ ਹਰ ਖੇਤ ਤਕ ਨਹਿਰੀ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਨਹਿਰੀ ਪਾਣੀ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਪਰ ਅਸੀਂ ਅੱਜ 82 ਪ੍ਰਤੀਸ਼ਤ ਨਹਿਰੀ ਪਾਣੀ ਖੇਤਾਂ ਨੂੰ ਦੇ ਰਹੇ ਹਾਂ। ਰਾਜਸਥਾਨ ਤੋਂ ਮੰਗੇ ਪਾਣੀ ਦੇ ਬਕਾਏ ਤੇ ਬੋਲਦਿਆਂ ਉਨਾਂ ਕਿਹਾ ਕਿ ਸਾਡੇ ਪੈਸੇ ਹਨ ਤੇ ਪਿਛਲੀਆਂ ਸਰਕਾਰਾਂ ਦੀ ਆਪਸੀ ਗਿਟਮਿਟ ਕਰਕੇ ਇਹ ਪੈਂਡਿੰਗ ਸੀ। ਉਨਾਂ ਕਿਹਾ ਕਿ ਪਾਣੀ ਅਸੀਂ ਸੰਭਾਲਕੇ ਉਹਨਾਂ ਨੂੰ ਦਿੰਦੇ ਹਾਂ ਤੇ ਜਦੋਂ ਹੜ੍ਹ ਆਉਂਦੇ ਹਨ ਤੇ ਮਾਰ ਸਾਡੇ ਤੇ ਪੈਂਦੀ ਹੈ। ਗੋਇਲ ਨੇ ਕਿਹਾ ਕਿ ਪੰਜਾਬ ਨਾਲ ਸਾਰੇ ਧੱਕਾ ਕਰਦੇ ਹਨ, ਐਸਵਾਈਐਲ ਤੇ ਉਹਨਾਂ ਕਿਹਾ ਕਿ ਅਸੀਂ ਆਪਣੀ ਕਿਸਾਨੀ ਦਾ ਗਲ ਘੋਟ ਕੇ ਦੂਜਿਆਂ ਨੂੰ ਪਾਣੀ ਨਹੀਂ ਦੇ ਸਕਦੇ।