ਪੰਜਾਬ ਜਲੰਧਰ ’ਚ ਅਕਾਲੀ ਆਗੂਆਂ ਵੱਲੋਂ ਅਰਦਾਸ ਸਮਾਗਮ/ ਪਾਰਟੀ ਪ੍ਰਧਾਨ ਦੀ ਸਿਹਤਯਾਬੀ ਲਈ ਕੀਤੀ ਅਰਦਾਸ/ ਘਟਨਾ ਬਾਰੇ ਸਰਕਾਰ ਦੇ ਰਵੱਈਏ ਦੀ ਸਖਤ ਨਿੰਦਾ By admin - August 18, 2026 0 1 Facebook Twitter Pinterest WhatsApp ਜਲੰਧਰ ਵਿਖੇ ਅੱਜ ਅਕਾਲੀ ਆਗੂਆਂ ਵੱਲੋਂ ਇਕ ਅਰਦਾਸ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਦੀਵਾਨ ਸਥਾਨ ਵਿਖੇ ਕਰਵਾਏ ਗਏ ਸਮਾਗਮ ਵਿਚ ਸਭ ਤੋਂ ਪਹਿਲਾਂ ਸ੍ਰੀ ਚੌਪਈ ਸਾਹਿਬ ਦੇ ਪਾਠ ਕਰਵਾਏ ਗਏ, ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਰਾਜ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਗੁਰੂ ਘਰ ਅੰਦਰ ਵਾਪਰੀ ਇਸ ਘਟਨਾ ਦੀ ਸਾਰੀਆਂ ਧਿਰਾਂ ਨੇ ਸਖਤ ਨਿੰਦਾ ਕੀਤੀ ਹੈ ਪਰ ਪੰਜਾਬ ਸਰਕਾਰ ਇਸ ਬਾਰੇ ਚੁੱਪ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਤੇ ਅੰਮ੍ਰਿਤਸਰ ਵਿਖੇ ਹੋਏ ਹਮਲੇ ਸਮੇਂ ਬਣਦੀ ਕਾਰਵਾਈ ਹੋਈ ਹੁੰਦੀ ਤਾਂ ਅੱਜ ਮੁੜ ਹਮਲਾ ਨਹੀਂ ਸੀ ਹੋ ਸਕਦਾ।