ਪੰਜਾਬ ਅਜਨਾਲਾ ਪੁਲਿਸ ਨੇ ਕਬਰ ’ਚ ਕਢਵਾਈ ਨੌਜਵਾਨ ਦੀ ਲਾਸ਼/ 20 ਦਿਨ ਪਹਿਲਾਂ ਭੇਦਭਰੀ ਹਾਲਤ ਚ ਹੋਈ ਸੀ ਮੌਤ/ ਪਰਿਵਾਰ ਵੱਲੋਂ ਕਤਲ ਦੇ ਸ਼ੱਕ ਬਾਅਦ ਕੀਤੀ ਕਾਰਵਾਈ By admin - August 18, 2026 0 1 Facebook Twitter Pinterest WhatsApp ਅਜਨਾਲਾ ਦੇ ਪਿੰਡ ਟੇਡਾ ਕਲਾਂ ਵਿਖੇ ਕਰੀਬ 20 ਦਿਨ ਪਹਿਲਾਂ ਇਕ ਨੌਜਵਾਨ ਦੀ ਰਹੱਸਮਈ ਹਾਲਾਤਾਂ ਵਿੱਚ ਹੋਈ ਮੌਤ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਮ੍ਰਿਤਕ ਦੀ ਭੈਣ ਵੱਲੋਂ ਕਤਲ ਦਾ ਸ਼ੱਕ ਪ੍ਰਗਟਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਮ੍ਰਿਤਕ ਸੋਨੀ ਮਸੀਹ ਦੀ ਲਾਸ਼ ਕਬਰਸਤਾਨ ਵਿੱਚੋਂ ਕੱਢ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਮੁਤਾਬਕ ਮ੍ਰਿਤਕ ਦੀ ਭੈਣ ਨੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਅਨੁਸਾਰ, ਸੋਨੀ ਮਸੀਹ ਦੀ ਲਾਸ਼ 27 ਜੁਲਾਈ ਨੂੰ ਮਿਲੀ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਅੰਤਿਮ ਸੰਸਕਾਰ ਕੀਤਾ ਅਤੇ ਰੀਤੀ-ਰਿਵਾਜਾਂ ਅਨੁਸਾਰ ਲਾਸ਼ ਨੂੰ ਦਫ਼ਨਾ ਦਿੱਤਾ ਸੀ। ਹੁਣ ਮ੍ਰਿਤਕ ਦੀ ਭੈਣ ਬਿਆਨਾਂ ‘ਤੇ ਪ੍ਰਸ਼ਾਸਨ ਨੇ ਮਾਮਲੇ ਦੀ ਹੋਰ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਐਸਡੀਐਮ ਦੀ ਮੌਜੂਦਗੀ ਵਿੱਚ ਲਾਸ਼ ਨੂੰ ਕਬਰਸਤਾਨ ਵਿੱਚੋਂ ਕੱਢਿਆ ਗਿਆ, ਤਾਂ ਜੋ ਪੋਸਟਮਾਰਟਮ ਅਤੇ ਹੋਰ ਜਾਂਚਾਂ ਰਾਹੀਂ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇ।