ਸਵਰਨ ਸਿੰਘ ਪੰਧੇਰ ਦਾ ਰਾਜੇਵਾਲ ’ਤੇ ਪਲਟਵਾਰ/ ਲਾਲ ਕਿਲੇ ਵਾਲੀ ਘਟਨਾ ਬਾਰੇ ਬਿਆਨ ਦੀ ਨਿਖੇਧੀ/ ਗਲਤ ਤੱਥ ਪੇਸ਼ ਕਰਨ ਦੇ ਲਾਏ ਇਲਜ਼ਾਮ

0
2

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਲਾਲ ਕਿਲੇ ਵਾਲੀ ਘਟਨਾ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਪਲਟਵਾਰ ਕੀਤਾ ਹੈ। ਕਿਸਾਨ ਆਗੂ ਰਾਜੇਵਾਲ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਵੱਲੋਂ ਸ਼ਰੇਆਮ ਗਲਤ ਬਿਆਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜੇਵਾਲ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਸਰਕਾਰਾਂ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਰਾਜੇਵਾਲ ਦਾ ਬਿਆਨ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲਾ ਹੈ, ਇਸ ਲਈ ਰਾਜੇਵਾਲ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਅਖਬਾਰਾਂ ਦੀਆਂ ਖਬਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਰਾਜੇਵਾਲ ਤੋਂ ਜਵਾਬ ਮੰਗਿਆ ਹੈ।

ਦੱਸਣਯੋਗ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਨਾਂ ਨਾਂ ਲਏ ਸਰਵਣ ਸਿੰਘ ਪੰਧੇਰ ‘ਤੇ ਵੱਡੇ ਇਲਜ਼ਾਮ ਲਗਾਏ ਸਨ। ਰਾਜੇਵਾਲ ਨੇ ਦਾਅਵਾ ਕੀਤਾ ਸੀ ਕਿ ਪੰਧੇਰ ਨੇ ਦਿੱਲੀ ਕਿਸਾਨੀ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ ਅਤੇ ਅੰਦੋਲਨ ਨੂੰ ਖਰਾਬ ਕਰਨ ਦਾ ਕੰਮ ਕੀਤਾ। ਲਾਲ ਕਿਲ੍ਹਾ ਮਾਰਚ ਦਾ ਜ਼ਿਕਰ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕੁਝ ਫੈਸਲਿਆਂ ਕਾਰਨ ਅੰਦੋਲਨ ਪ੍ਰਭਾਵਿਤ ਹੋਇਆ।

ਇਸੇ ਨੂੰ ਲੈ ਕੇ ਸਰਵਣ ਸਿੰਘ ਪੰਧੇਰ ਨੇ ਰਾਜੇਵਾਲ ਤੇ ਪਲਟਵਾਰ ਕੀਤਾ ਹੈ। ਰਾਜੇਵਾਲ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਾਂ ਤਾਂ ਤੱਥ ਪੇਸ਼ ਕੀਤੇ ਜਾਣ ਜਾਂ ਬਿਆਨ ਵਾਪਸ ਲੈ ਕੇ ਮੁਆਫ਼ੀ ਮੰਗੀ ਜਾਵੇ। ਪੰਧੇਰ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਪਹਿਲਾਂ ਵੀ ਬਿਨਾਂ ਆਧਾਰ ਦੇ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜੇਵਾਲ ਦੇ ਅਜਿਹੇ ਬਿਆਨ ਸਰਕਾਰਾਂ ਨਾਲ ਚੱਲ ਰਹੇ ਟਕਰਾਅ ਦੌਰਾਨ ਗਲਤ ਸੰਕੇਤ ਦਿੰਦੇ ਹਨ, ਇਸ ਲਈ ਰਾਜੇਵਾਲ ਨੂੰ ਜਾਂ ਤਾਂ ਸਬੂਤ ਪੇਸ਼ ਕਰਨੇ ਹੋਣਗੇ ਜਾਂ ਬਿਨਾਂ ਦੇਰੀ ਕੀਤੇ ਇਕਸਾਫ ਲਈ ਮੁਆਫੀ ਮੰਗਣੀ ਚਾਹੀਦੀ ਹੈ।

LEAVE A REPLY

Please enter your comment!
Please enter your name here