ਪੰਜਾਬ ਬਟਾਲਾ ਪੁਲਿਸ ਦਾ ਫਾਇਰਿੰਗ ਮਾਮਲੇ ’ਚ ਵੱਡਾ ਐਕਸ਼ਨ/ ਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ 5 ਮੁਲਜ਼ਮ ਗ੍ਰਿਫਤਾਰ/ 3 ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ By admin - August 17, 2026 0 1 Facebook Twitter Pinterest WhatsApp ਬਟਾਲਾ ਪੁਲਿਸ ਨੇ ਬੀਤੀ 6 ਮਾਰਚ ਦੀ ਰਾਤ ਨੂੰ ਲੈਬ ਉਤੇ ਫਾਇਰਿੰਗ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਜਣਿਆਂ ਨੇ ਫਾਇਰਿੰਗ ਦੀ ਘਟਨਾ ਅੰਜ਼ਾਮ ਦਿੱਤੀ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 3 ਪਿਸਤੌਲ ਬਰਾਮਦ ਕੀਤੇ ਹਨ। ਮੁਲਜਮ ਨੇ ਇਹ ਫਾਇਰਿੰਗ ਫਿਰੌਤੀ ਦੀ ਮੰਗ ਪੂਰੀ ਨਾ ਹੋਣ ਦੇ ਚਲਦਿਆਂ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਪੁਲਿਸ ਦੇ ਡੀਐਸਪੀ ਸੁੱਖਇੰਦਰ ਸਿੰਘ ਨੇ ਦਸਿਆ ਕਿ ਲੈਬ ਮਾਲਕ ਵਲੋਂ ਉਹਨਾਂ ਨੂੰ ਸ਼ਕਾਇਤ ਦਰਜ ਕਾਰਵਾਈ ਗਈ ਸੀ ਕਿ ਉਹਨਾਂ ਨੂੰ ਵਿਦੇਸ਼ ਬੈਠੇ ਅਮਨ ਅੰਡਾ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ਤੇ ਉਸ ਵਲੋ ਰਾਤ ਵੇਲੇ ਲੈਬ ਤੇ ਫਾਇਰਿੰਗ ਕਰ ਨੌਜਵਾਨ ਫ਼ਰਾਰ ਹੋਏ ਸਨ। ਪੁਲਿਸ ਨੇ ਵੱਖ ਵੱਖ ਪਹਿਲੂਆਂ ਤੇ ਜਾਂਚ ਕਰ ਕੇ ਅਰਮਾਨਦੀਪ ਸਿੰਘ ਉਰਫ ਅਮਨਦੀਪ ਸਿੰਘ ਵਾਸੀ ਬਾਸਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਨੇ ਆਪਣੇ ਸਾਥੀ ਹਰਪ੍ਰੀਤ ਸਿੰਘ ਵਾਸੀ 60 ਫੁੱਟੀ ਰੋਡ, ਕਾਹਨੂੰਵਾਨ ਰੋਡ ਬਟਾਲਾ ਨਾਲ ਮਿਲ ਕੇ ਅਮਨ ਆਂਡਾ ਦੇ ਕਹਿਣ ’ਤੇ ਇਹ ਵਾਰਦਾਤ ਕੀਤੀ ਸੀ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਪੁਲਿਸ ਨੇ ਹੁਣ ਉਹਨਾ ਦੇ ਸਾਥੀ ਮੁਲਜ਼ਮ ਗੁਰਪਿੰਦਰ ਸਿੰਘ ਉਰਫ ਬੀਂਡਾ ਵਾਸੀ ਰਾਏਪੁਰ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਲਈ ਹਥਿਆਰ ਰਵੀਪਾਲ ਸਿੰਘ ਅਤੇ ਗੁਰਪਿੰਦਰ ਸਿੰਘ ਵਾਸੀ ਰਾਏਪੁਰ ਖੁਰਦ ਵੱਲੋਂ ਮੁਹੱਈਆ ਕਰਵਾਏ ਗਏ ਸਨ। ਰਵੀਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਸਮੇਂ ਉਸ ਕੋਲੋਂ 30 ਬੋਰ ਦਾ ਪਿਸਤੌਲ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਹੋਏ ਸਨ। ਪੁਲਿਸ ਅਨੁਸਾਰ ਗੁਰਪਿੰਦਰ ਸਿੰਘ ਅਤੇ ਰਵੀਪਾਲ ਸਿੰਘ ਦੋਵੇਂ ਅਮਨ ਆਂਡਾ ਦੇ ਸਾਥੀ ਹਨ। ਅਮਨ ਆਂਡਾ ਇਸ ਸਮੇਂ ਵਿਦੇਸ਼ ਵਿੱਚ ਬੈਠਾ ਦੱਸਿਆ ਜਾ ਰਿਹਾ ਹੈ ਅਤੇ ਇੱਥੇ ਰਹਿੰਦੇ ਕਾਰੋਬਾਰੀਆਂ ਤੋਂ ਕਥਿਤ ਤੌਰ ’ਤੇ ਫਿਰੌਤੀ ਦੀ ਮੰਗ ਕਰਦਾ ਸੀ। ਫਿਰੌਤੀ ਨਾ ਦੇਣ ਵਾਲਿਆਂ ਨੂੰ ਡਰਾਉਣ-ਧਮਕਾਉਣ ਲਈ ਆਪਣੇ ਸਾਥੀਆਂ ਰਾਹੀਂ ਗੋਲੀਆਂ ਚਲਵਾਉਣ ਦੀ ਗੱਲ ਵੀ ਪੁਲਿਸ ਜਾਂਚ ਵਿੱਚ ਸਾਹਮਣੇ ਆਈ ਹੈ।