ਪੰਜਾਬ ਗੁਰਦਾਸਪੁਰ ਵਾਸੀ ਬੱਚਿਆਂ ਦਾ ਆਜ਼ਾਦੀ ਦਿਹਾੜੇ ਮੌਕੇ ਨੇਕ ਉਪਰਾਲਾ/ ਪੰਛੀਆਂ ਤੇ ਜਾਨਵਰਾਂ ਨੂੰ ਆਜ਼ਾਦ ਕਰਨ ਦਾ ਦਿੱਤਾ ਸੁਨੇਹਾ By admin - August 16, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਦੇ ਛੋਟੇ ਬੱਚਿਆਂ ਨੇ ਆਜ਼ਾਦੀ ਦਿਹਾੜੇ ਮੌਕੇ ਪਸ਼ੂ-ਪੰਛੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਛੋਟੇ ਛੋਟੇ ਬੱਚਿਆਂ ਨੇ ਹੱਥਾਂ ਵਿਚ ਪੰਛੀਆਂ ਦੀ ਆਜ਼ਾਦੀ ਵਾਲੇ ਨਾਅਰੇ ਲਿਖੇ ਪੋਸਟਰ ਫੜ ਕੇ ਪਸ਼ੂ-ਪੰਛੀਆਂ ਨੂੰ ਆਜ਼ਾਦੀ ਦੇਣ ਦੀ ਵਕਾਲਤ ਕੀਤੀ। ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਜਿਹੜੇ ਜਾਨਵਰ ਪਾਲਤੂ ਨਹੀਂ ਹਨ, ਉਹਨਾਂ ਨੂੰ ਪਿੰਜਰਿਆਂ ਵਿੱਚ ਕੈਦ ਕਰਨਾ ਵੀ ਇਨਸਾਨੀਅਤ ਦਾ ਘਾਣ ਹੈ। ਬੱਚਿਆਂ ਨੇ ਜਾਨਵਰਾਂ ਨੂੰ ਕੈਦ ਰੱਖਣ ਵਾਲੇ ਲੋਕਾਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਬੱਚਿਆਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਅਸੀਂ ਆਜ਼ਾਦੀ ਦਿਹਾੜੇ ਦੀ ਖੁਸ਼ੀ ਮਨ੍ਹਾਂ ਰਹੇ ਹਾਂ, ਇਸੇ ਤਰ੍ਹਾਂ ਪਛੂ ਪੰਛੀਆਂ ਨੂੰ ਵੀ ਆਜ਼ਾਦ ਜੀਵਨ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਜਿਹੜੇ ਜਾਨਵਰ ਸਾਨੂੰ ਦੁੱਧ ਦਿੰਦੇ ਹਨ, ਉਨ੍ਹਾਂ ਨੂੰ ਵੀ ਦੁੱਧ ਨਾ ਦੇਣ ਵੇਲੇ ਸੜਕਾਂ ਉਤੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਬੱਚਿਆਂ ਨੇ ਕਿਹਾ ਕਿ ਬਹੁਤ ਸਾਰੇ ਪੰਛੀ ਕੁਦਰਤ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਪਰ ਇਨਸਾਨ ਆਪਣੇ ਸਟੇਟਸ ਦੀ ਖਾਤਰ ਉਹਨਾਂ ਨੂੰ ਪਿੰਜਰਿਆਂ ਵਿੱਚ ਕੈਦ ਕਰ ਕੇ ਸ਼ੋ ਪੀਸ ਬਣਾ ਕੇ ਰੱਖ ਲੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਖਤ ਕਾਨੂੰਨ ਬਣਾਏ ਕਿ ਕੋਈ ਵੀ ਇਨਸਾਨ ਉਹਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਕੈਦ ਨਾ ਕਰ ਸਕੇ ਜੋ ਪਾਲਤੂ ਨਹੀਂ ਹਨ।