ਪੰਜਾਬ ਹੁਸਿਆਰਪੁਰ ’ਚ ਕਾਰ ਦੇ ਬੱਸ ਵਿਚਾਲੇ ਹਾਦਸਾ/ ਕਾਰ ਦੇ ਉੱਡੇ ਪਰਖੱਚੇ/ ਜਾਨੀ ਨੁਕਸਾਨ ਤੋਂ ਬਚਾਅ By admin - August 15, 2026 0 1 Facebook Twitter Pinterest WhatsApp ਹੁਸ਼ਿਆਰਪੁਰ ਦੇ ਅੱਡੇ ਗੋਲੀਆ ਲਾਗੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਤੇ ਬੱਸ ਵਿਚਾਲੇ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਡੀਪੂ ਦੀ ਬੱਸ ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾ ਰਹੀ ਸੀ ਜਦਕਿ ਕਾਰ ਹੁਸ਼ਿਆਰਪੁਰ ਵਾਲੇ ਪਾਸਿਓਂ ਗੜ੍ਹਸ਼ੰਕਰ ਨੂੰ ਜਾ ਰਹੀ ਸੀ। ਹਾਦਸੇ ਵਿਚ ਕਾਰ ਦਾ ਭਾਰੀ ਨੁਕਸਾਨ ਹੋਇਆ ਹੈ। ਬੱਸ ਡਰਾਈਵਰ ਦੀ ਸੂਝ-ਬੂਝ ਦੇ ਚਲਦਿਆਂ ਸਵਾਰੀਆਂ ਦਾ ਬਚਾਅ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।