ਮਾਛੀਵਾੜਾ ਸਾਹਿਬ ਪੁਲਿਸ ਵੱਲੋਂ ਝਪਟਮਾਰ ਕਾਬੂ/ ਗੁਰੂ ਘਰ ਜਾ ਰਹੀ ਔਰਤ ਤੋਂ ਝਪਟੀ ਸੀ ਚੇਨ/ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੋਈ ਸ਼ਨਾਖਤ

0
1

ਮਾਛੀਵਾੜਾ ਸਾਹਿਬ ਪੁਲਿਸ ਨੇ ਗੁਰੂ ਘਰ ਮੱਥਾ ਟੇਕਣ ਜਾ ਰਹੀ ਮਹਿਲਾ ਦੀ ਚੈਨੀ ਝਪਟਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਖੋਹ ਕੀਤੀ ਚੈਨ ਤੇ ਵਾਰਦਾਤ ਸਮੇਂ ਵਰਤਿਆਂ ਮੋਟਰ ਸਾਇਕਲ ਬਰਾਮਦ ਕਰਨ ਲਈ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ।
ਘਟਨਾ ਲੰਘੀ 6 ਅਗਸਤ ਦੀ ਹੈ ਜਦੋਂ ਪੀੜਤਾਂ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ ਕਿ ਰਸਤੇ ਵਿਚ ਮੋਟਰ ਸਾਇਕਲ ਲੁਟੇਰੇ ਉਸ ਦੀ ਚੈਨ ਝਪਟ ਕੇ ਫਰਾਰ ਹੋ ਗਏ ਸਨ। ਮੁਲਜਮਾਂ ਦੀ ਪਹਿਚਾਣ ਮਨੀਸ਼ ਕੁਮਾਰ ਬਾਲੀ ਅਤੇ ਪ੍ਰਿੰਸ ਸਿੰਘ ਵਾਸੀ ਮਾਛੀਵਾੜਾ ਵਜੋਂ ਹੋਈ ਹੈ। ਡੀਐੱਸਪੀ ਸਮਰਾਲਾ ਪ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੀਤਾ ਰਾਣੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਜਦੋਂ ਗੁਰੂ ਘਰ ਮੱਥਾ ਟੇਕਣ ਜਾ ਰਹੀ ਸੀ ਤਾਂ 2 ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀ ਆਏ ਜਿਨ੍ਹਾਂ ਨੇ ਉਸ ਦੇ ਗਲ ’ਚੋਂ ਸੋਨੇ ਦੀ ਚੇਨ ਝਪਟਮਾਰ ਕੇ ਲੈ ਗਏ।
ਸ਼ਿਕਾਇਤਕਰਤਾ ਅਨੁਸਾਰ ਇਹ ਚੇਨ 2 ਤੋਲੇ ਦੀ ਸੀ।  ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਸੀਸੀਟੀਵੀ ਕੈਮਰਿਆਂ ਅਤੇ ਹੋਰ ਤਕਨੀਕੀ ਸਹਾਇਤਾ ਨਾਲ ਥਾਣਾ ਮੁਖੀ ਚਰਨਜੀਤ ਸਿੰਘ ਵਲੋਂ ਇਨ੍ਹਾਂ ਝਪਟਮਾਰਾਂ ਦੀ ਪੈੜ ਨੱਪਦਿਆਂ ਕਾਬੂ ਕਰ ਲਿਆ ਗਿਆ। ਪੁਲਿਸ ਵਲੋਂ ਉਕਤ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ ਤਾਂ ਜੋ ਸੋਨੇ ਦੀ ਚੇਨ ਤੇ ਘਟਨਾ ਲਈ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਜਾ ਸਕੇ।

LEAVE A REPLY

Please enter your comment!
Please enter your name here