ਪੰਜਾਬ ਪਟਿਆਲਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ/ ਯੋਗਾ ਗਰੁੱਪ ਦੀਆਂ ਔਰਤਾਂ ਨੇ ਕੀਤੀ ਸ਼ਿਰਕਤ/ ਗਿੱਥਾ ਤੇ ਲੋਕ ਗੀਤ ਗਾ ਕੇ ਲਾਈਆਂ ਰੌਣਕਾਂ By admin - August 12, 2026 0 1 Facebook Twitter Pinterest WhatsApp ਪਟਿਆਲਾ ਦੇ ਬਾਬਾ ਆਲਾ ਸਿੰਘ ਪਾਰਕ ਦੇ ਯੋਗਾ ਗਰੁੱਪ ਦੀਆ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਉਜਾਗਰ ਕੀਤਾ ਗਿਆ। ਹਾਜ਼ਰ ਔਰਤਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ, ਜੋ ਔਰਤਾਂ ਨੂੰ ਖੁਸ਼ੀਆਂ ਸਾਂਝੀਆਂ ਕਰਨ ਅਤੇ ਅਮੀਰ ਵਿਰਾਸਤ ਨਾਲ ਜੁੜਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਰਵਾਇਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।