ਸੁਨਾਮ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ/ ਪੁਲਿਸ ਨੇ 6 ਘੰਟਿਆਂ ਅੰਦਰ ਕਾਬੂ ਕੀਤਾ ਮੁਲਜ਼ਮ/ ਮਾਮੂਲੀ ਗੱਲ ਨੂੰ ਲੈ ਕੇ ਅੰਜ਼ਾਮ ਦਿੱਤੀ ਸੀ ਵਾਰਦਾਤ

0
1

ਸੁਨਾਮ ਪੁਲਿਸ ਨੇ ਸ਼ਹਿਰ ਦੇ ਪੀਰ ਬੰਨਾ ਬਨੋਈ ਰੋਡ ’ਤੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਵਾਰਦਾਤ ਤੋਂ ਮਹਿਜ਼ 6 ਘੰਟਿਆ ਅੰਦਰ ਮਾਮਲਾ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਲਿਆ ਹੈ। ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਵਜ਼ੀਰ ਵਾਸੀ ਸੁਨਾਮ ਵਜੋਂ ਹੋਈ ਹੈ, ਜਿਸ ਨੂੰ ਜਤਿੰਦਰ ਕੁਮਾਰ ਨਿੱਕਾ ਨਾਮ ਦੇ ਮੁਲਜ਼ਮ ਨੇ ਝਗੜੇ ਤੋਂ ਬਾਅਦ ਮੌਤ ਤੇ ਘਾਟ ਉਤਾਰ ਦਿੱਤਾ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ ਹਥਿਆਰ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੀਰ ਬੰਨਾ ਬਨੋਈ  ਰੋਡ ਤੇ ਰਾਹੁਲ ਕੁਮਾਰ ਪੁੱਤਰ ਵਜੀਰ ਸਿੰਘ ਵਾਸੀ ਸੁਨਾਮ ਦੀ ਲਾਸ਼ ਮਿਲੀ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ‌ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਥਾਣਾ ਮੁਖੀ ਪ੍ਰਤੀਕ ਜਿੰਦਲ ਅਤੇ ਨਵੀਂ ਅਨਾਜ ਮੰਡੀ ਚੌਕ ਇੰਚਾਰਜ ਹਰਪ੍ਰੀਤ ਸਿੰਘ ਦੀ ਟੀਮ ਨੇ ਬਾਰੀਕੀ ਨਾਲ ਜਾਂਚ ਕਰਦਿਆਂ ਮੁਲਜ਼ਮ ਜਤਿੰਦਰ ਕੁਮਾਰ ਉੱਪਰ ਨਿੱਕਾ ਨੂੰ ਟਰੇਸ ਕੀਤੀ।
ਮੁਲਜਮ ਦੀ ਮੁਢਲੀ ਪੁਛਗਿੱਛ ਮੁਤਾਬਕ ਉਸ ਦਾ ਰਾਹੁਲ ਕੁਮਾਰ ਨਾਲ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਤੇ ਉਹਨਾਂ ਦੀ ਅੱਧੀ ਰਾਤ ਨੂੰ ਪੀਰ ਬੰਨਾ ਬਨੋਈ  ਰੋਡ ਤੇ ਹੱਥੋ ਪਾਈ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਲੱਕੜੀ ਦੇ ਕੰਮ ਵਾਲਾ ਚੋਰਸਾ ਨਾਲ ਰਾਹੁਲ ਕੁਮਾਰ ਦੇ ਸਿਰ ਤੇ ਵਾਰ ਕੀਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here