ਪੰਜਾਬ ਮੁਕਤਸਰ ਦੇ ਤੀਆਂ ਸਮਾਗਮ ’ਚ ਪਹੁੰਚੇ ਡਾ. ਗੁਰਪ੍ਰੀਤ ਕੌਰ ਮਾਨ/ ਔਰਤਾਂ ਨਾਲ ਮਿਲ ਕੇ ਮਨਾਇਆ ਤੀਆਂ ਦਾ ਤਿਉਹਾਰ/ ਖਾਤੇ ’ਚ ਪੈਸੇ ਆਉਣ ਨੂੰ ਲੈ ਕੇ ਕੀਤਾ ਧੰਨਵਾਦ By admin - August 9, 2026 0 2 Facebook Twitter Pinterest WhatsApp ਮੁਕਤਸਰ ਵਿਖੇ ਅੱਜ ਤੀਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਵਿਚ ਪਹੁੰਚੀਆਂ ਮੁਕਤਸਰ ਸ਼ਹਿਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਡਾ. ਗੁਰਪ੍ਰੀਤ ਕੌਰ ਮਾਨ ਨੇ ਗੱਲਬਾਤ ਕੀਤੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਗੱਲਬਾਤ ਦੌਰਾਨ ਸਰਕਾਰ ਦੀ ਮਾਵਾਂ ਧੀਆਂ ਯੋਜਨਾ ਬਾਰੇ ਵੀ ਚਰਚਾ ਹੋਈ ਅਤੇ ਔਰਤਾਂ ਨੇ ਸਰਕਾਰ ਵੱਲੋਂ ਖਾਤਿਆਂ ਵਿਚ ਪਾਈ ਰਾਸ਼ੀ ਨੂੰ ਲੈ ਕੇ ਖੁਸ਼ੀ ਸਾਂਝੀ ਕੀਤੀ। ਔਰਤਾਂ ਨਾਲ ਗੱਲਬਾਤ ਦੌਰਾਨ ਸਰਕਾਰ ਦੀਆਂ ਯੋਜਨਾਵਾਂ ਨੂੰ ਲੈ ਕੇ ਉਨ੍ਹਾਂ ਦਾ ਉਤਸ਼ਾਹ ਇੰਨਾ ਸਪੱਸ਼ਟ ਸੀ ਕਿ ਔਰਤਾਂ ਅਗਲੀਆਂ ਚੋਣਾਂ ਕਦੋਂ ਹੋਣਗੀਆਂ ਬਾਰੇ ਵੀ ਸਵਾਲ-ਜਵਾਬ ਕਰਦੀਆਂ ਦੇਖੀਆਂ ਗਈਆਂ। ਔਰਤਾਂ ਦਾ ਕਹਿਣਾ ਸੀ ਕਿ ਉਹ ਜਲਦ ਤੋਂ ਜਲਦ ਚੋਣਾਂ ਚਾਹੁੰਦੀਆਂ ਹਨ ਤਾਂ ਜੋ ਉਹ ਮੁੜ ਤੋਂ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਵਿਚ ਆਪਣਾ ਯੋਗਦਾਨ ਪਾ ਸਕਣ।