ਹੁਸ਼ਿਆਰਪੁਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ/ ਕੌਂਸਲਰ ਪ੍ਰਵੀਨ ਸੈਣੀ ਦੇ ਨਾਮ ’ਤੇ ਲੱਗੀ ਮੋਹਰ/ ਸਰਿੰਦਰ ਸ਼ਿੰਦੇ ਤੇ ਸੰਦੀਪ ਚੇਚੀ ਦੀ ਡਿਪਟੀ ਮੇਅਰ

0
1

 

ਹੁਸ਼ਿਆਰਪੁਰ ਨਗਰ ਨਿਗਮ ਨੂੰ ਨਵਾਂ ਮੇਅਰ ਮਿਲ ਗਿਆ ਹੈ। 6 ਵਾਰ ਦੀ ਕੌਂਸਲਰ ਪ੍ਰਵੀਨ ਸੈਣੀ ਦੀ ਮੇਅਰ ਵਜੋਂ ਚੋਣ ਹੋਈ ਹੈ। ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀ ਚੋਣ ਦੌਰਾਨ ਸੁਰਿੰਦਰ ਸ਼ਿੰਦੇ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਡਿਪਟੀ ਮੇਅਰ ਚੁਣਿਆ ਗਿਆ ਹੈ। ਚੋਣ ਅਮਲ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀ ਨਵੀਂ ਟੀਮ ਸਮੂਹ ਸ਼ਹਿਰ ਵਾਸੀਆਂ ਦੀ ਹੈ, ਜੋ ਸ਼ਹਿਰ ਦੇ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰੇਗੀ।

LEAVE A REPLY

Please enter your comment!
Please enter your name here