ਪੰਜਾਬ ਵਿਧਾਨ ਸਭਾ ਪਹੁੰਚੇ ਵਿਧਾਇਕ ਸੰਦੀਪ ਜਾਖੜ ਦਾ ਬਿਆਨ/ ਕਿਸਾਨਾਂ ਦੀ ਆਮਦਨੀ ਮਤੇ ਨੂੰ ਲੈ ਕੇ ’ਤੇ ਚੁੱਕੇ ਸਵਾਲ/ ਖੇਤੀ ਨੀਤੀ ’ਚ ਦੇਰੀ ਨੂੰ ਲੈ ਕੇ ਘੇਰੀ ਸਰਕਾਰ By admin - August 6, 2026 0 1 Facebook Twitter Pinterest WhatsApp ਵਿਧਾਨ ਸਭਾ ਸੈਸ਼ਨ ਵਿਚ ਸ਼ਮੂਲੀਅਤ ਕਰਨ ਪਹੁੰਚੇ ਹਲਕਾ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਮਤਿਆਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਵਿਧਾਨ ਸਭਾ ਸ਼ੈਸਨ ਵਿਚ ਸ਼ਮੂਲੀਅਤ ਤੋਂ ਪਹਿਲਾਂ ਮੀਡੀਆ ਗੱਲਬਾਤ ਕਰਦਿਆਂ ਸੰਦੀਪ ਜਾਖੜ ਨੇ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ, ਕਿਸਾਨਾਂ ਦੀ ਆਮਦਨੀ ਤੇ ਭਾਈ ਖਾਲੜਾ ਬਾਰੇ ਮਤੇ ਲਿਆਉਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾਂ ਪਾਣੀ ਤੇ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਮਾਮਲੇ ਖੇਤੀ ਨੀਤੀ ਵਿਚ ਘੇਰੇ ਵਿਚ ਆਉਂਦੇ ਹਨ, ਇਸ ਲਈ ਸਰਕਾਰ ਨੂੰ ਖੇਤੀ ਨੀਤੀ ਵਿਚ ਦੇਰੀ ਬਾਰੇ ਵੀ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਜਾ ਸਰਕਾਰ ਭਾਈ ਖਾਲੜਾ ਬਾਰੇ ਮਤਾ ਲਿਆਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅਤੀ ਸੰਵੇਦਨਸ਼ੀਲ ਮਾਮਲਾ ਹੈ, ਜਿਸ ਤੇ ਕੇਵਲ 20 ਮਿੰਟਾਂ ਵਿਚ ਬਹਿਸ਼ ਨਹੀਂ ਹੋ ਸਕਦੀ, ਇਸ ਲਈ ਸਰਕਾਰ ਨੂੰ ਇਸ ਮਾਮਲੇ ਦੀ ਗੰਭੀਰਤਾ ਦੇ ਹਿਸਾਬ ਨਾਲ ਵਿਚਾਰ ਕਰਨੀ ਚਾਹੀਦੀ ਹੈ।