ਅੰਮ੍ਰਿਤਸਰ ਤਕ ਪਹੁੰਚੀ ਕਾਂਗਰਸ ਦੀ ਪੋਸਟਰ-ਵਾਰ/ ਕੰਪਨੀ ਬਾਗ ਇਲਕੇ ਅੰਦਰ ਲੱਗੇ ਚੰਨੀ ਦੇ ਪੋਸਟਰ/ ਚੰਨੀ ਨੂੰ ਪਾਰਟੀ ’ਚ ਬਾਹਰ ਕਰਨ ਦਾ ਲਿਖਿਆ ਨਾਅਰਾ

0
1

ਕਾਂਗਰਸ ਪਾਰਟੀ ਦੀ ਅੰਦਰੂਨੀ ਜੰਗ ਪੋਸਟਰ ਵਾਰ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਮੋਗਾ ਵਿਚ ਰਾਜਾ ਵੜਿੰਗ ਤੇ ਬਘੇਲ ਸਿੰਘ ਖਿਲਾਫ ਲੱਗੇ ਪੋਸਟਰਾਂ ਤੋਂ ਬਾਅਦ ਅਜਿਹਾ ਹੀ ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਈ ਹੈ। ਇੱਥੇ ਸ਼ਹਿਰ ਦੇ ਪਾਸ਼ ਏਰੀਆ ਲਾਰੈਂਸ ਰੋਡ ਤੇ ਕੰਪਨੀ ਬਾਗ ਇਲਾਕੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਲੱਗੇ ਮਿਲੇ ਹਨ। ਇਨ੍ਹਾਂ ਪੋਸਟਰਾਂ ਵਿਚ ‘ਕਾਂਗਰਸੀਆਂ ਦੀ ਇਕੋ ਪੁਕਾਰ ਚੰਨੀ ਨੂੰ ਕਾਂਗਰਸ ਚੋਂ ਕਰੋ ਬਾਹਰ’ ਦਾ ਨਾਅਰਾ ਲਿਖਿਆ ਹੋਇਆ ਹੈ। ਇਹ ਪੋਸਟਰ ਰਾਜਾ ਵੜਿੰਗ ਸਮਰਥਕਾਂ ਵੱਲੋਂ ਲਾਏ ਮੰਨੇ ਜਾ ਰਹੇ ਹਨ।
ਇਸ ਪੋਸਟਰ ਵਿਚ ਸਾਫ ਲਿਖਿਆ ਹੈ ਸਾਰੇ ਰਾਹੁਲ ਗਾਂਧੀ ਨੂੰ ਕਾਂਗਰਸੀਆਂ ਦੀ ਇੱਕੋ ਪੁਕਾਰ ਚੰਨੀ ਨੂੰ ਕਾਂਗਰਸ ਚੋਂ ਕਰੋ ਬਾਹਰ….ਇਸੇ ਤਰ੍ਹਾਂ ਇਕ ਹੋਰ ਪੋਸਟਰ ਵਿੱਚ ਲਿਖਿਆ ਹੈ…ਚੰਨੀ ਜੀ ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ ਸਾਹਮਣੇ ਆਓ ਚੰਨੀ ਜੀ… ਇਨ੍ਹਾਂ ਪੋਸਟਰਾਂ ਤੋਂ ਸਾਫ ਜਾਹਿਰ ਹੋ ਰਿਹਾ ਕਿ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਦੇ ਆਉਂਦੇ ਦਿਨਾਂ ਦੌਰਾਨ ਘਟਣ ਦੀ ਥਾਂ ਹੋਰ ਵਧਣ ਦੇ ਅਸਾਰ ਬਣਦੇ ਜਾਪ ਰਹੇ ਹਨ।

LEAVE A REPLY

Please enter your comment!
Please enter your name here