ਪੰਜਾਬ ਮਾਨਸਾ ’ਚ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ/ ਪੁੱਤਰ ਤੇ ਨੂੰਹ ਲਈ ਮੰਗਿਆ ਇਨਸਾਫ/ ਖੁਦਕੁਸ਼ੀ ਮਾਮਲੇ ’ਚ ਦਰਜ ਹੋਇਆ ਸੀ ਕੇਸ By admin - August 5, 2026 0 3 Facebook Twitter Pinterest WhatsApp ਮਾਨਸਾ ਦੇ ਪਿੰਡ ਬੁਰਜ ਝੱਬਰ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇਕ ਬਜ਼ੁਰਗ ਜੋੜਾ ਪਟਰੌਲ ਦੀਆਂ ਬੋਤਲਾਂ ਲੈ ਕੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਗਿਆ। ਇਹ ਜੋੜਾ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਆਪਣੇ ਪੁੱਤਰ ਲਈ ਇਨਸਾਫ ਮੰਗ ਰਿਹਾ ਸੀ। ਬਜ਼ੁਰਗ ਮਾਪਿਆਂ ਦਾ ਕਹਿਣਾ ਸੀ ਉਨ੍ਹਾਂ ਦੇ ਅਧਿਆਪਕ ਪੁੱਤਰ ਨੂੰ ਖੁਦਕੁਸ਼ੀ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ, ਇਸ ਲਈ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਨਹੀਂ ਮਿਲਦਾ, ਉਹ ਥੱਲੇ ਨਹੀਂ ਉਤਰਨਗੇ। ਖਬਰਾਂ ਮੁਤਾਬਕ ਪਿੰਡ ਬੁਰਜ ਝੱਬਰ ਦੀ ਰਹਿਣ ਵਾਲੀ ਇੱਕ ਔਰਤ ਕਿਰਨਜੀਤ ਕੌਰ (40) ਨੇ 2 ਅਗਸਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਥਾਣਾ ਜੋਗਾ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਲੱਖਾ ਸਿੰਘ ਦੇ ਬਿਆਨਾਂ ’ਤੇ ਸਰਕਾਰੀ ਅਧਿਆਪਕ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਲਜ਼ਾਮ ਸੀ ਕਿ ਲੱਖਾ ਸਿੰਘ ਜਗਤਾਰ ਸਿੰਘ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਇੱਕ ਪ੍ਰਾਈਵੇਟ ਸਕੂਲ ਚਲਾਉਂਦਾ ਸੀ। ਇਸ ਦੌਰਾਨ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਨੂੰ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਜੋਂ ਨੌਕਰੀ ਮਿਲ ਗਈ। ਜਗਤਾਰ ਸਿੰਘ ਨੇ ਸਕੂਲ ਦੇ ਖਾਤੇ ਦਾ ਨਿਪਟਾਰਾ ਕਰਨ ਤੋਂ ਬਾਅਦ ਲੱਖਾ ਸਿੰਘ ਵੱਲ 48 ਲੱਖ ਰੁਪਏ ਕਢਵਾ ਲਏ। ਲੱਖਾ ਸਿੰਘ ਅਨੁਸਾਰ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਵੱਲੋਂ ਉਸ ਦੇ ਪਰਿਵਾਰ ਨੂੰ ਪੈਸੇ ਦੀ ਵਸੂਲੀ ਲਈ ਦਿੱਤੀਆਂ ਧਮਕੀਆਂ ਤੋਂ ਦੁਖੀ ਕਿਰਨਦੀਪ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ, ਜਿਸ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਗਿਆ। ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਜਗਤਾਰ ਸਿੰਘ ਦੀ ਬਜ਼ੁਰਗ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਉਸ ਨੇ ਹੀ ਆਪਣੀ ਭਤੀਜੀ ਕਿਰਨਜੀਤ ਕੌਰ ਦਾ ਵਿਆਹ ਲੱਖਾ ਸਿੰਘ ਨਾਲ ਕਰਵਾ ਦਿੱਤਾ ਸੀ ਅਤੇ ਉਹ ਉਸ ਦੀ ਧੀ ਦਾ ਘਰ ਕਿਵੇਂ ਉਜਾੜ ਦੇਵੇਗਾ। ਔਰਤ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਇਸ ਮਾਮਲੇ ਨੂੰ ਜਾਣਬੁੱਝ ਕੇ ਰੰਗਤ ਦੇ ਰਹੇ ਹਨ। ਜਦਕਿ ਉਸ ਦਾ ਪੁੱਤਰ ਅਤੇ ਨੂੰਹ ਬੇਕਸੂਰ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਜੋਗਾ ਦੇ ਇੰਚਾਰਜ ਕੁਲਵੰਤ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਪਹੁੰਚੇ ਅਤੇ ਬਜ਼ੁਰਗ ਜੋੜੇ ਨੂੰ ਹੇਠਾਂ ਉਤਾਰਨ ਲਈ ਕਿਹਾ, ਉਹ ਮਾਮਲੇ ਦੀ ਜਾਂਚ ਕਰਨਗੇ, ਪਰ ਬਜ਼ੁਰਗ ਔਰਤ ਰਣਜੀਤ ਕੌਰ ਨੇ ਧਮਕੀ ਦਿੱਤੀ ਕਿ ਜੇਕਰ ਕੋਈ ਉਸ ਦੇ ਨੇੜੇ ਗਿਆ ਤਾਂ ਉਹ ਖੁਦ ਨੂੰ ਜ਼ਿੰਦਾ ਸਾੜ ਲਵੇਗੀ। ਬਜ਼ੁਰਗ ਔਰਤ ਨੇ ਕਿਹਾ ਕਿ ਜਦੋਂ ਤੱਕ ਉਸ ਦਾ ਲੜਕਾ ਅਤੇ ਨੂੰਹ ਨੂੰ ਇਨਸਾਫ ਨਹੀਂ ਮਿਲਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।