ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਮੁਲਾਜ਼ਮਾਂ ਨੂੰ ਛੱਤਰੀਆਂ ਤਕਸੀਮ/ ਮੀਂਹ ਤੇ ਧੁੱਪ ਤੋਂ ਬਚਾਅ ਲਈ ਕੀਤਾ ਉਪਰਾਲਾ/ ਛੱਤਰੀ ਵਾਂਗ ਲੋਕਾਂ ਦੀ ਰਾਖੀ ਲਈ ਢਾਲ ਬਣਨ ਦੇ ਸੁਨੇਹਾ By admin - August 5, 2026 0 1 Facebook Twitter Pinterest WhatsApp ਗੁਰਦਾਸਪੁਰ ਪੁਲਿਸ ਵੱਲੋਂ ਆਪਣੇ ਨਾਕਿਆਂ ਤੇ ਪੀਸੀਆਰ ਵਿਚ ਤੈਨਾਤ ਮੁਲਾਜਮਾਂ ਨੂੰ ਛੱਤਰੀਆਂ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੁਲਿਸ ਇਹ ਉਪਰਾਲਾ ਮੀਂਹ ਤੇ ਧੁੱਪ ਦੌਰਾਨ ਮੁਲਾਜ਼ਮਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਡੀਐਸਪੀ ਯੁਗਰਾਜ ਸਿੰਘ ਨੇ ਕਿਹਾ ਕਿ ਇਹ ਛੱਤਰੀਆਂ ਇਕ ਪ੍ਰਤੀਕ ਤੇ ਤੌਰ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਛੱਤਰੀ ਢਾਲ ਬਣ ਕੇ ਪੁਲਿਸ ਮੁਲਾਜਮਾਂ ਨੂੰ ਧੁੱਪ ਤੇ ਬਾਰਿਸ ਤੋਂ ਬਚਾਉਂਦੀ ਹੈ, ਉਸੇ ਤਰ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਢਾਲ ਬਣ ਕੇ ਵਿਚਰਨਾ ਚਾਹੀਦਾ ਹੈ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਅਪਰਾਧੀ ਰੋਕਥਾਮ ਵਿੱਚ ਪੁਲਿਸ ਦਾ ਸਹਿਯੋਗ ਕਰਨ ਉੱਥੇ ਹੀ ਪੁਲਿਸ ਮੁਲਾਜ਼ਮਾਂ ਨੇ ਵਿਭਾਗ ਵੱਲੋਂ ਛਤਰੀਆ ਮੁਹਈਆ ਕਰਵਾਏ ਜਾਣ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।