ਫਰੀਦਕੋਟ ਵਿਖੇ ਗੁਰਦੁਆਰਾ ਸਾਹਿਬ ਅੰਦਰ ਅੱਗ/ ਪਾਵਨ ਸਰੂਪ ਤੇ ਗੁਟਕਾ ਸਾਹਿਬ ਸੁਰੱਖਿਅਤ ਕੱਢੇ ਬਾਹਰ/ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਪ੍ਰਕਾਸ਼ ਦੀ ਘਟਨਾ

0
1

 

ਫਰੀਦਕੋਟ ਦੇ ਮੁਹੱਲਾ ਗੋਦੜੀ ਸਾਹਿਬ ਏਰੀਏ ਵਿਚ ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਪ੍ਰਕਾਸ਼ ਵਿਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ ਜਿਸ ਦਾ ਪਤਾ ਚਲਦੇ ਹੀ ਮੁਹੱਲਾ ਵਾਸੀਆਂ ਦੀ ਹਿੰਮਤ ਸਦਕਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਟਕਾ ਸਾਹਿਬ ਸੁਰੱਖਿਅਤ ਬਾਹਰ ਕੱਢ ਲਏ ਗਏ। ਇਸ ਹਾਦਸੇ ਵਿਚ ਬਹੁਤ ਸਾਰੇ ਪੱਖੇ, ਏਸੀ ਅਤੇ ਗੱਦੇ ਰਜਾਈਆਂ ਸੜ ਕੇ ਸੁਆਹ ਹੋ ਗਏ। ਮੌਕੇ ਤੇ ਪਹੁੰਚੀ ਫਾਇਰ ਬਰਗੇਡ ਨੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੁਹਲਾ ਵਾਸੀਆਂ  ਅਤੇ ਪਿੰਡ ਦੇ ਸਰਪੰਚ ਨੇ ਦਸਿਆ ਕਿ ਸਾਨੂੰ ਸ਼ੱਕ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗੀ ਸੀ ਜਿਸ ਦਾ ਗੁਰਦੁਆਰਾ ਸਾਹਿਬ ਵਿਚੋਂ ਧੂਆਂ ਨਿਕਲਦਾ ਵੇਖ ਕੇ ਪਤਾ ਚਲਿਆ, ਉਹਨਾਂ ਕਿਹਾ ਕਿ ਮੁਹਲਾ ਵਾਸੀਆਂ ਹਿੰਮਤ ਕਰ ਕੇ ਦਰਵਾਜਾ ਭੰਨਿਆ ਅਤੇ ਗੁਰਦੁਆਰਾ ਸਾਹਿਬ ਅੰਦਰ ਸ਼ਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਟਕਾ ਸਾਹਿਬ ਸੁਰੱਖਿਆ ਬਾਹਰ ਕੱਢੇ ਗਏ। ਉਹਨਾਂ ਕਿਹਾ ਕਿ ਬਾਕੀ ਗੁਰੂ ਘਰ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਸਾਰੇ ਪੱਖੇ, ਗੱਦੇ ਰਜਾਈਆਂ, AC ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ।

LEAVE A REPLY

Please enter your comment!
Please enter your name here