ਪੰਜਾਬ ਕਾਂਗਰਸੀ ਕਾਂਟੋ-ਕਲੇਸ਼ ’ਤੇ ਹਰਪਾਲ ਚੀਮਾ ਦਾ ਤੰਜ਼/ ਪੰਜਾਬ ਅੰਦਰ ਨਵੀਂ ਕਾਂਗਰਸ ਬਣਨ ਦਾ ਦਾਅਵਾ/ ਕਿਹਾ, ਚੰਨੀ ਦੀ ਅਗਵਾਈ ਹੇਠ ਬਣੇਗੀ ਨਵੀਂ ਕਾਂਗਰਸ By admin - August 2, 2026 0 2 Facebook Twitter Pinterest WhatsApp ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਾਂਗਰਸ ਪਾਰਟੀ ਅੰਦਰਲੇ ਕਾਂਟੋ ਕਲੇਸ਼ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਕੁਰਸੀ ਪਿੱਛੇ ਦੌੜ ਰਹੇ ਨੇ ਜਦਕਿ ਕੁਰਸੀ ਇਨ੍ਹਾਂ ਦੇ ਹੱਥ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ, ਜਿਸ ਦੇ ਚਲਦਿਆਂ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਵਿਚੋਂ ਕੱਢੇ ਆਗੂਆਂ ਦੀ ਇਕ ਨਵੀਂ ਕਾਂਗਰਸ ਪਾਰਟੀ ਬਣਨ ਜਾ ਰਹੀ ਹੈ, ਜਿਸ ਦੀ ਅਗਵਾਈ ਚਰਨਜੀਤ ਸਿੰਘ ਚੰਨੀ ਕਰਨਗੇ। ਸਫਾਈ ਸੇਵਕਾਂ ਦੀ ਹੜਤਾਲ ਬਾਰੇ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨਾਲ ਮੀਟਿੰਗ ਹੋ ਚੁੱਕੀ ਹੈ, ਜਿਸ ਦੇ ਚਲਦਿਆਂ ਸਫਾਈ ਸੇਵਕਾਂ ਦੀ ਹੜਤਾਲ ਛੇਤੀ ਹੀ ਖਤਮ ਹੋ ਜਾਵੇਗੀ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਗੇਲ ਪੰਜਾਬ ਦੌਰੇ ਤੇ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਵਰਕਰਾਂ ਦੇ ਨੇ ਮੀਟਿੰਗ ਕੀਤੀ ਜਾ ਰਹੀ ਹੈ। ਹੁਣ ਤੱਕ ਉਹਨਾਂ ਵੱਲੋਂ ਤਿੰਨ ਪ੍ਰੋਗਰਾਮ ਕੀਤੇ ਗਏ ਹਨ ਜਿਨਾਂ ਵਿੱਚੋਂ ਦੋ ਪ੍ਰੋਗਰਾਮਾਂ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਰਾਜਾ ਵਡਿੰਗ ਦਾ ਵਿਰੋਧ ਕੀਤਾ ਗਿਆ ਅਤੇ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ। ਬੀਤੇ ਦਿਨ ਹੀ ਜਦੋਂ ਉਪੇਸ਼ ਬਗੇਲ ਅਤੇ ਰਾਜਾ ਵਡਿੰਗ ਪ੍ਰੋਗਰਾਮ ਕਰਨ ਲਈ ਸੰਗਰੂਰ ਨਿੱਜੀ ਪੈਲੇਸ ਵਿੱਚ ਪਹੁੰਚੇ ਤਾਂ ਉੱਥੇ ਵਰਕਰਾਂ ਵੱਲੋਂ ਰਾਜਾ ਵਡਿੰਗ ਦਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਰਾਜਾ ਵੜਿੰਗ ਸਾਨੂੰ ਕਦੇ ਵੀ ਮਨਜੂਰ ਨਹੀਂ। ਇਸੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਅਨੁਸ਼ਾਸਨ ਨਾਮ ਦੀ ਚੀਜ਼ ਨਹੀਂ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰ ਸਿਰਫ ਅਹੁਦਿਆਂ ਦੇ ਭੁੱਖੇ ਹਨ ਸਿਰਫ ਕੁਰਸੀ ਪਿੱਛੇ ਹੀ ਭੱਜਦੇ ਹਨ। ਵਿੱਤ ਮੰਤਰ ਹਰਪਾਲ ਚੀਮਾ ਨੇ ਕਿਹਾ ਕਿ ਜੋ ਰਾਜਾ ਬੜਿੰਗ ਵੱਲੋਂ ਪੇਡ ਵਰਕਰ ਭੇਜਣ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕਲੇਸ਼ ਕਾਰਨ ਖੁਦ ਹੀ ਖਤਮ ਹੋ ਜਾਵੇਗੀ, ਇਸ ਲਈ ਕਿਸੇ ਨੂੰ ਪੇਡ ਵਰਕਰ ਭੇਜਣ ਦੀ ਲੋੜ ਨਹੀਂ।