ਭਾਜਪਾ ਆਗੂ ਤਰੁਣ ਚੁੱਘ ਦਾ ਕਾਂਗਰਸ ਵੱਲ ਨਿਸ਼ਾਨਾ/ ਚੰਨੀ ਦੇ ਜਾਤੀ ਬਾਰੇ ਦਾਅਵੇ ਨੂੰ ਲੈ ਚੁੱਕੇ ਸਵਾਲ/ ਜਾਤੀ ਮਾਹੌਲ ਵਿਗਾੜਣ ਦੀ ਕੋਸ਼ਿਸ਼ ਦੇ ਇਲਜ਼ਾਮ

0
1

ਸੰਗਰੂਰ ਵਿਖੇ ਭੂਪੇਸ਼ ਬਘੇਲ ਦੀ ਮੌਜੂਦਗੀ ਵਿਚ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਗ ਨੇ ਸਾਰੇ ਘਟਨਾਕ੍ਰਮ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਜਾਤੀ ਦੇ ਆਧਾਰ ਤੇ ਪਿੱਛੇ ਸੁੱਟਣ ਦੇ ਇਲਜ਼ਾਮ ਲਾਏ ਨੇ ਜੋ ਪਾਰਟੀ ਅੰਦਰਲੀ ਫੁੱਟ ਨੂੰ ਜੱਗ-ਜਾਹਰ ਕਰਦਾ ਹੈ।
ਉਨ੍ਹਾਂ ਕਿਹਾ ਕਿਪੰਜਾਬ ਕਾਂਗਰਸ ਜਨਤਾ ਦੇ ਮੁੱਦਿਆਂ ‘ਤੇ ਲੜਨ ਦੀ ਬਜਾਏ ਕੁਰਸੀਆਂ ਅਤੇ ਧੜੇਬੰਦੀ ਦੀ ਲੜਾਈ ਲੜ ਰਹੀ ਹੈ। ਸੰਗਰੂਰ ਵਿੱਚ ਜੋ ਦ੍ਰਿਸ਼ ਦੇਖਣ ਨੂੰ ਮਿਲਿਆ, ਉਸ ਨੇ ਸਾਬਤ ਕਰ ਦਿੱਤਾ ਕਿ ਕਾਂਗਰਸ ਖੁਦ ਨੂੰ ਸੰਭਾਲ ਨਹੀਂ ਪਾ ਰਹੀ, ਪੰਜਾਬ ਨੂੰ ਕੀ ਸੰਭਾਲੇਗੀ।
ਭੂਪੇਸ਼ ਬਘੇਲ ਦੀ ਮੌਜੂਦਗੀ ਵਿੱਚ ਕਾਂਗਰਸੀ ਆਗੂਆਂ ਦੀ ਖੁੱਲ੍ਹ ਕੇ ਹੋਈ ਝੜਪ ਕਾਂਗਰਸ ਦੀ ਅੰਦਰੂਨੀ ਸੱਤਾ ਦੀ ਖਿੱਚੋਤਾਣ ਦੀ ਪੋਲ ਖੋਲ੍ਹਦੀ ਹੈ। ਕਾਂਗਰਸ ਅੱਜ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਆਪਸੀ ਖਿੱਚੋਤਾਣ ਦਾ ਅਖਾੜਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਅੰਦਰ ਜਾਤੀਵਾਦ ਦਾ ਪੱਤਾ ਖੇਡਿਆ ਜਾ ਰਿਹਾ ਹੈ ਜੋ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੇ ਦੋਸ਼ ਸਹੀ ਹਨ ਤਾਂ ਲਏ ਗਏ ਨਾਵਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here