ਪੰਜਾਬ ਸੁਨਾਮ ਵਾਸੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫਾ/ 10 ਕਰੋੜ ਲਾਗਤ ਤੇ ਸਿਹਤ ਪ੍ਰੋਜੈਕਟ ਲੋਕ ਅਰਪਨ/ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕੀਤਾ ਪ੍ਰੋਜੈਕਟ By admin - July 31, 2026 0 2 Facebook Twitter Pinterest WhatsApp ਸ਼ਹੀਦ ਊਧਮ ਸਿੰਘ ਦੀ ਜਨਮ ਭੋਇ ਸੁਨਾਮ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਇੱਕ ਬਹੁਤ ਵੱਡੀ ਸੌਗਾਤ ਮਿਲੀ ਹੈ। ਸਰਕਾਰ ਵੱਲੋਂ ਸੁਨਾਮ ਦੇ ਸਰਕਾਰੀ ਹਸਪਤਾਲ ਵਿੱਚ 10 ਕਰੋੜ ਰੁਪਏ ਦੀ ਲਾਗਤ ਵਾਲੇ ਅਹਿਮ ਪ੍ਰੋਜੈਕਟ ਲੋਕ-ਅਰਪਨ ਕੀਤੇ ਗਏ ਹਨ। ਇਨ੍ਹਾਂ ਵਿੱਚ ਇੱਕ ਅਤਿ-ਆਧੁਨਿਕ ਟਰੌਮਾ ਸੈਂਟਰ, 24 ਘੰਟੇ ਚੱਲਣ ਵਾਲਾ ਏਅਰ ਕੰਡੀਸ਼ਨਡ ਬਲੱਡ ਬੈਂਕ ਅਤੇ ਇੱਕ ਵੱਡਾ ਡਰੱਗ ਵੇਅਰਹਾਊਸ ਸ਼ਾਮਲ ਹੈ। ਸਿਹਤ ਮੰਤਰੀ ਮੁਤਾਬਕ ਇਹ ਡਰੱਗ ਵੇਅਰਹਾਊਸ ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ ਅਤੇ ਪਟਿਆਲਾ ਸਮੇਤ ਪੰਜ ਜ਼ਿਲ੍ਹਿਆਂ ਵਿੱਚ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਏਗਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕੇ ਦੇ ਵਿਕਾਸ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਸਾਲ 31 ਜੁਲਾਈ ਨੂੰ 100 ਕਰੋੜ ਰੁਪਏ ਦੇ 6 ਵੱਡੇ ਪ੍ਰੋਜੈਕਟਾਂ ਦੀ ਨੀਂਹ ਰੱਖੀ ਗਈ ਸੀ, ਜੋ ਕਿ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਮੁਕੰਮਲ ਹੋ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਖੇਡ ਸਟੇਡੀਅਮ, ਸਰਕਾਰੀ ਗਰਲਜ਼ ਸਕੂਲ, ਕਾਲਜ, ਨਵਾਂ ਬੱਸ ਸਟੈਂਡ ਅਤੇ ਪ੍ਰਸ਼ਾਸਨਿਕ ਕੰਪਲੈਕਸ ਸ਼ਾਮਲ ਹਨ। ਹਸਪਤਾਲ ਵਿੱਚ ਸਟਾਫ਼ ਅਤੇ ਡਾਕਟਰਾਂ ਦੀ ਘਾਟ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਅਮਨ ਅਰੋੜਾ ਨੇ ਭਰੋਸਾ ਦਿੱਤਾ ਕਿ ਇੱਕ ਵਾਰ ਬੁਨਿਆਦੀ ਢਾਂਚਾ (ਇਨਫਰਾਸਟਰਕਚਰ) ਤਿਆਰ ਹੋਣ ਤੋਂ ਬਾਅਦ ਸਟਾਫ਼ ਦੀ ਭਰਤੀ ਵੀ ਤੁਰੰਤ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਦੇ ਰੁਜ਼ਗਾਰ ਦੇ ਚੁੱਕੀ ਹੈ ਅਤੇ ਇੱਥੇ ਵੀ ਸਟਾਫ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।