ਪੰਜਾਬ ਮਾਨਸਾ ’ਚ ਵਕੀਲਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ/ ਐਲਏਡੀਸੀ ਨੀਤੀ ਦਾ ਕੀਤਾ ਵਿਰੋਧ/ ਮੰਨ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ By admin - July 31, 2026 0 1 Facebook Twitter Pinterest WhatsApp LADC ਦੇ ਵਿਰੋਧ ਵਿੱਚ ਮਾਨਸਾ ਬੁਢਲਾਡਾ ਸਰਦੂਲਗੜ੍ਹ ਬਰੇਟਾ ਦੇ ਵਕੀਲਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਮਾਨਸਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵਕੀਲਾ ਨੇ ਐਲਏਡੀਸੀ ਵਾਪਸ ਨਾ ਲੈਣ ਦੀ ਸੂਰਤ ਵਿਚ ਆਉਣ ਵਾਲੇ ਦਿਨਾਂ ਦੌਰਾਨ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਵਕੀਲਾਂ ਦਾ ਇਲਜਾਮ ਹੈ ਕਿ ਸਰਕਾਰ ਅਪਰਾਧੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਉਤਸ਼ਾਹਿਤ ਕਰ ਰਹੀ ਹੈ, ਜਿਸ ਨੂੰ ਵਕੀਲ ਭਾਈਚਾਰਾ ਬਰਦਾਸ਼ਤ ਨਹੀਂ ਕਰੇਗ ਅਤੇ ਮੰਗ ਮੰਨੇ ਜਾਣ ਤਕ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਸੱਤ ਜੁਲਾਈ ਤੋਂ ਭੁੱਖ ਹੜਤਾਲ ਤੇ ਬੈਠੇ ਵਕੀਲਾਂ ਵੱਲੋਂ ਸ਼ਹਿਰ ਵਿੱਚ ਜ਼ਿਲ੍ਹਾ ਬਾਰ ਕੌਂਸਲ ਤੋਂ ਬੱਸ ਸਟੈਂਡ ਤੱਕ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਵਕੀਲਾਂ ਨੇ ਕਿਹਾ ਕਿ ਅੱਜ ਉਹਨਾਂ ਨੂੰ ਮਜਬੂਰਨ ਸੜਕਾਂ ਦੇ ਉੱਪਰ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਾ ਪਿਆ ਕਿਉਂਕਿ ਸਰਕਾਰ ਵੱਲੋਂ ਕਰਾਈਮ ਕਰਨ ਵਾਲੇ ਲੋਕਾਂ ਨੂੰ ਫਰੀ ਦੇ ਵਿੱਚ ਸੁਵਿਧਾ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਜੇਲਾਂ ਦੇ ਵਿੱਚ ਜਾ ਕੇ ਵੀ ਵਕੀਲ ਫਰੀ ਦੇ ਵਿੱਚ ਕਾਨੂੰਨੀ ਮਦਦ ਦੇ ਰਹੇ ਨੇ ਜਿਸ ਨਾਲ ਕਰਾਈਮ ਦੇ ਵਿੱਚ ਵਾਧਾ ਹੋ ਰਿਹਾ ਅਤੇ ਵਕੀਲਾਂ ਦਾ ਕਾਰੋਬਾਰ ਵੀ ਠੱਪ ਹੋ ਰਿਹਾ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਰਾਈਮ ਰੋਕਣ ਦੇ ਦਾਅਵੇ ਕਰਦੀ ਹੈ ਦੂਸਰੇ ਪਾਸੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਫਿਰੀ ਦੇ ਵਿੱਚ ਕਾਨੂੰਨੀ ਸਹਾਇਤਾ ਦੇ ਕੇ ਕਰਾਈਮ ਨੂੰ ਹੋਰ ਵੀ ਵਧਾਉਣ ਦੇ ਲਈ ਉਤਸਾਹਿਤ ਕਰ ਰਹੀ ਹੈ ਜਿਸ ਕਾਰਨ ਸੜਕਾਂ ਦੇ ਉੱਪਰ ਅੱਜ ਵਕੀਲਾਂ ਨੂੰ ਆਪਣਾ ਹੱਕ ਲੈਣ ਦੇ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਐਲਏਡੀਸੀ ਵਾਪਸ ਨਾ ਲਿਆ ਗਿਆ ਤਾਂ ਮਜਬੂਰਨ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਾ ਪਵੇਗਾ।