
ਲੁਧਿਆਣਾ ਵਿਖੇ ਇਕ ਨੌਜਵਾਨ ਵੱਲੋਂ ਚੱਲਦੀ ਕਾਰ ਵਿਚ ਖੁਦ ਦੇ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਦਾਖਾ ਵਜੋਂ ਹੋਈ ਹੈ। ਉਸ ਨੇ ਜੀਟੀ ਰੋਡ ਤੇ ਸਥਿਤ ਹਵੇਲੀ ਨੇੜੇ ਚੱਲਦੀ ਕਾਰ ਵਿਚ ਖੁਦ ਦੇ ਗੋਲੀ ਮਾਰ ਲਈ, ਜਿਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਉਸ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਖਬਰਾਂ ਮੁਤਾਬਕ ਮ੍ਰਿਤਕ ਨੇ ਮਰਜੀ ਨਾਲ ਵਿਆਹ ਕਰਵਾਇਆ ਸੀ ਅਤੇ ਦੋਵਾਂ ਦਾ ਆਪਸੀ ਝਗੜਾ ਰਹਿੰਦਾ ਸੀ। ਘਟਨਾ ਸਮੇਂ ਜਸਪ੍ਰੀਤ ਸਿੰਘ ਲੁਧਿਆਣਾ ਆਪਣੇ ਪਿੰਡ ਦਾਖਾ ਹੋਕੇ ਲੁਧਿਆਣਾ ਜਾ ਰਿਹਾ ਸੀ ਅਤੇ ਜੀਯਟੀ.ਰੋਡ ’ਤੇ ਸਥਿਤ ਹਵੇਲੀ ਨੇੜੇ ਉਸਨੇ ਚੱਲਦੀ ਗੱਡੀ ਵਿੱਚ ਆਪਣੇ ਲਾਇੰਸੰਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਲਈ , ਜਿਸ ਕਾਰਣ ਗੱਡੀ ਬੇਕਾਬੂ ਹੋਕੇ ਜੀ.ਟੀ.ਰੋਡ ’ਤੇ ਲਗੇ ਦਿਸ਼ਾ ਸੂਚਕ ਬੋਰਡ ਵਾਲੇ ਪੋਲ ਨਾਲ ਜਾ ਟਕਰਾਈ, ਜਿਸ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੌਰਾਨ ਗੱਡੀ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ। ਹਾਦਸੇ ਉਪਰੰਤ ਉਕਤ ਨੌਜਵਾਨ ਨੂੰ ਰਾਹਗੀਰਾਂ ਦੀ ਮੱਦਦ ਨਾਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ , ਜਿੱਥੇ ਉਸਨੂੰ ਮਿ੍ਰਤਕ ਐਲਾਨ ਦਿੱਤਾ ਗਿਆ।
ਪ੍ਰਤੱਖਦਰਸ਼ੀਆਂ ਅਨੁਸਾਰ ਘਟਨਾ ਸਮੇਂ ਜਸਪ੍ਰੀਤ ਸਿੰਘ ਗੱਡੀ ਵਿੱਚ ਇੱਕਲਾ ਹੀ ਸੀ ਅਤੇ ਖੁਦ ਗੱਡੀ ਚਲਾ ਰਿਹਾ ਸੀ। ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਦਾਖਾ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਤਫਦੀਸ਼ ਉਪਰੰਤ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾ ਦੇ ਆਧਾਰ ’ਤੇ ਅਗਲੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਚਾਰ ਸਾਲਾ ਬੱਚੀ ਦਾ ਪਿਤਾ ਸੀ।

