ਫਿਰੋਜ਼ਪੁਰ ’ਚ ਏਐਸਆਈ ਨੇ ਕੀਤੀ ਖੁਦਕੁਸ਼ੀ/ ਔਰਤ ਦੇ ਹਵਾਲੇ ਨਾਲ ਚੁੱਕਿਆ ਖੌਫਨਾਕ ਕਦਮ/ ਪੁਲਿਸ ਨੇ 7 ਜਣਿਆਂ ਖਿਲਾਫ ਦਰਜ ਕੀਤਾ ਮਾਮਲਾ

0
1

ਫਿਰੋਜ਼ਪੁਰ ਦੇ ਕਸਬਾ ਮੱਖੂ ਵਿਖੇ ਤੈਨਾਤ ਇੱਕ ASI ਗੁਰਦਿਆਲ ਸਿੰਘ ਨੇ ਲਾਈਵ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਵਜੋਂ ਹੋਈ ਹੈ। ਏਐਸਆਈ ਨੇ ਲਾਈਵ ਹੋ ਕੇ ਇਕ ਔਰਤ ਸਮੇਤ ਕੁੱਝ ਲੋਕਾਂ ਉਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ। ਇਸ ਤੋਂ ਬਾਦ ਨਹਿਰ ਵਿਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸੇ ਦੌਰਾਨ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਔਰਤ ਨੇ ਵੀ ਵੀਡੀਓ ਜਾਰੀ ਕਰ ਕੇ ਗੰਭੀਰ ਇਲਜ਼ਾਮ ਲਾਏ ਹਨ। ਸਥਾਨਕ ਪੁਲਿਸ ਨੇ ਇਕ ਔਰਤ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ ਪਰਚਾ ਦਰਜ ਹੋਣ ਤੋਂ ਬਾਅਦ ਉਕਤ ਔਰਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋਈ ਹੈ ਅਤੇ ਉਹ ASI ਗੁਰਦਿਆਲ ਸਿੰਘ ਨਾਲ 5-6 ਸਾਲ ਰਿਲੇਸ਼ਨ ਵਿੱਚ ਰਹੀ ਹੈ। ਜਦ ਉਸਨੇ ਗੁਰਦਿਆਲ ਸਿੰਘ ਨੂੰ ਵਿਆਹ ਜਾਂ ਕੋਰਟ ਮੈਰਿਜ ਕਰਵਾਉਣ ਲਈ ਕਿਹਾ ਤਾਂ ਉਸਨੇ ਜਵਾਬ ਦੇ ਦਿੱਤਾ ਫੇਰ ਉਸਨੇ ਕਿਤੇ ਹੋਰ ਵਿਆਹ ਕਰਵਾ ਲਿਆ ਇਸ ਗੱਲ ਨੂੰ ਲੈਕੇ ਗੁਰਦਿਆਲ ਸਿੰਘ ਉਸਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਅਖੀਰ ਗੁਰਦਿਆਲ ਸਿੰਘ ਨੇ ਉਸਦੀ ਇੱਕ ਅਸ਼ਲੀਲ ਵੀਡੀਓ ਉਸਦੇ ਸਹੁਰਿਆਂ ਨੂੰ ਭੇਜ ਦਿੱਤੀ ਅਤੇ ਉਸਨੂੰ ਬਦਨਾਮ ਕੀਤਾ ਗਿਆ ਜਿਸਦੇ ਸਾਰੇ ਸਬੂਤ ਉਸ ਕੋਲ ਮੌਜੂਦ ਹਨ। ਜੋ ਗੁਰਦਿਆਲ ਸਿੰਘ ਵੱਟਸ ਐਪ ਤੇ ਉਸਨੂੰ ਅਸ਼ਲੀਲ ਵੀਡੀਓ ਭੇਜ ਕੇ ਬਲੈਕਮੇਲ ਕਰਦਾ ਸੀ। ਜਿਸਤੋਂ ਬਾਅਦ ਉਸਨੇ ਬਟਾਲਾ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਪੁਲਿਸ ਵੱਲੋਂ ਗੁਰਦਿਆਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਉਕਤ ਔਰਤ ਨੇ ਕਿਹਾ ਕਿ ਜੋ ਗੁਰਦਿਆਲ ਸਿੰਘ ਵੀਡੀਓ ਵਿੱਚ ਹੋਰ ਬੰਦਿਆਂ ਦਾ ਨਾਮ ਲੈ ਰਿਹਾ ਹੈ। ਉਨ੍ਹਾਂ ਬੰਦਿਆਂ ਦਾ ਉਸ ਨਾਲ ਕੋਈ ਲੈਣਾਂ ਦੇਣਾਂ ਨਹੀਂ ਹੈ। ਉਨ੍ਹਾਂ ਨਜਾਇਜ਼ ਫਸਾਇਆ ਗਿਆ ਹੈ। ਦੂਸਰੇ ਪਾਸੇ ਇਸ ਮਾਮਲੇ ਨੂੰ ਲੈਕੇ ਜਦੋਂ ਫਿਰੋਜ਼ਪੁਰ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਪੀ ਡੀ ਮਨਜੀਤ ਸਿੰਘ ਨੇ ਕਿਹਾ ਥਾਣਾ ਮੱਖੂ ਵਿਖੇ 112 ਵਿੱਚ ਤੈਨਾਤ ASI ਨੇ ਬੰਗਾਲੀ ਪੁੱਲ ਦੀ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਸੀ। ਜਿਸਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸਦੇ ਅਧਾਰ ਤੇ ਪੁਲਿਸ ਨੇ 7 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਅਤੇ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here