ਪੰਜਾਬ ਫਰੀਦਕੋਟ ’ਚ ਬੇਕਾਬੂ ਕਾਰ ਨੇ ਦੋ ਮਹਿਲਾਵਾਂ ਦੀ ਲਈ ਜਾਨ/ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ/ ਘਰੋਂ ਪਾਣੀ ਲੈਣ ਗਈਆਂ ਸੀ ਦੋਵੇਂ ਦਰਾਣੀ-ਜੇਠਾਣੀ By admin - July 24, 2026 0 1 Facebook Twitter Pinterest WhatsApp ਫਰੀਦਕੋਟ ਦੇ ਸਾਦਿਕ ਰੋਡ ’ਤੇ ਵਾਪਰੇ ਭਿਆਨਕ ਸੜਕੀ ਹਾਦਸੇ ਦੌਰਾਨ ਦੋ ਮਹਿਲਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਹੀਦ ਬਲਵਿੰਦਰ ਸਿੰਘ ਨਗਰ ਦੀਆਂ ਰਹਿਣ ਵਾਲੀਆਂ ਦੋ ਮਹਿਲਾਵਾਂ ਐਕਟਿਵਾ ਤੇ ਸਵਾਰ ਹੋ ਕੇ ਨਹਿਰ ਕੰਢੇ ਲੱਗੇ ਨਕਲੇ ਤੋਂ ਪਾਣੀ ਭਰਨ ਗਈਆਂ ਸੀ, ਜਿੱਥੇ ਰਸਤੇ ਵਿਚ ਤੇਜ਼ ਰਫਤਾਰ ਸਵਿੱਫਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਐਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਏ। ਮ੍ਰਿਤਕਾ ਦੀ ਪਹਿਚਾਣ 42 ਸਾਲਾ ਸੰਜਨਾ ਪਤਨੀ ਮਨਦੀਪ ਕੁਮਾਰ, 49 ਸਾਲਾ ਪੂਜਾ ਪਤਨੀ ਮਨੋਜ ਕੁਮਾਰ ਵਜੋਂ ਹੋਈ ਜੋ ਰਿਸ਼ਤੇ ਵਿਚ ਦਰਾਣੀ-ਜੇਠਾਣੀ ਸਨ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ, ਜਿਸ ਪੁਲਿਸ ਭਾਲ ਕਰ ਰਹੀ ਹੈ। ਪ੍ਰਤੱਖਦਰਸੀਆਂ ਮੁਤਾਬਕ ਕਾਰ ਸਵਾਰ ਕਾਫੀ ਤੇਜ਼ ਰਫਤਾਰ ਵਿਚ ਸੀ ਅਤੇ ਉਹ ਐਕਟਿਵਾ ਨੂੰ ਕਾਫੀ ਦੂਰ ਤਕ ਘਸੀਟਦਾ ਹੋਇਆ ਲੈ ਗਿਆ। ਟੱਕਰ ਦੇ ਦੌਰਾਨ ਦੋਨਾਂ ਮਹਿਲਾਵਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਜਿਹਨਾਂ ਨੂੰ ਤੁਰੰਤ ਮੈਡੀਕਲ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦੋਨਾਂ ਦੀ ਮੌਤ ਹੋ ਚੁੱਕੀ ਸੀ ਅਤੇ ਡਾਕਟਰਾਂ ਵੱਲੋਂ ਦੋਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਤਲਾਸ਼ ਲਈ ਪੁਲਿਸ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਦੋਨੋਂ ਦਰਾਣੀ ਜਠਾਣੀ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਸਾਦਿਕ ਰੋਡ ਤੇ ਨਹਿਰ ਕਿਨਾਰੇ ਲੱਗੇ ਨਲਕਿਆਂ ਤੋਂ ਪੀਣ ਵਾਲਾ ਪਾਣੀ ਭਰਨ ਜਾਂਦੀਆਂ ਸਨ ਅਤੇ ਅੱਜ ਸੁਬਹਾ ਜਦੋਂ ਦੋਨੋਂ ਘਰੋਂ ਨਿਕਲੀਆਂ ਅਤੇ ਜਿਉਂ ਹੀ ਸਾਦਕ ਰੋਡ ਤੇ ਜਹਾਜ ਗਰਾਉਂਡ ਨਜ਼ਦੀਕ ਪੁੱਜੀਆਂ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਹਨਾਂ ਨੂੰ ਦਰੜ ਦਿੱਤਾ ਜਿਸ ਤੇ ਚਲਦੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੀੜਿਤ ਪਰਿਵਾਰ ਵੱਲੋਂ ਤੁਰੰਤ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।