ਪੰਜਾਬ ਫਤਹਿਗੜ੍ਹ ਚੂੜੀਆਂ ’ਚ 50 ਸਾਲਾ ਸਖਸ਼ ਲਾਪਤਾ/ ਸਵੇਰ ਵੇਲੇ ਗੁਰਦੁਆਰੇ ਜਾਣ ਲਈ ਨਿਕਲਿਆ ਸੀ ਘਰੋਂ/ ਰਸਤੇ ’ਚ ਮਿਲਿਆ ਪਰਨਾ ਅਤੇ ਚੱਪਲ, ਪਿੰਡ ’ਚ ਦਹਿਸ਼ਤ By admin - July 20, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕਾਸਤੀਵਾਲ ’ਚ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਿਆ ਜਦੋਂ ਪਿੰਡ ਦੇ ਰਹਿਣ ਵਾਲਾ 50 ਸਾਲਾ ਬਿਕਰਮਜੀਤ ਸਿੰਘ ਅਚਾਨਕ ਲਾਪਤਾ ਹੋ ਗਿਆ। ਬਿਕਰਮਜੀਤ ਸਿੰਘ ਤੜਕਸਾਰ ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਜਾਣ ਲਈ ਘਰੋਂ ਨਿਕਲਿਆ ਸੀ ਕਿ ਰਸਤੇ ਵਿਚ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ। ਉਸ ਦਾ ਪਰਨਾ ਅਤੇ ਚੱਪਲ ਘਰ ਤੋਂ ਕੁੱਝ ਦੂਰੀ ਤੇ ਡਿੱਗਿਆ ਮਿਲਿਆ ਹੈ। ਘਟਨਾ ਤੋਂ ਬਾਅਦ ਪਰਿਵਾਰ ਦੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਤੇ ਪੁਲਿਸ ਵੱਲੋਂ ਬਿਕਰਮਜੀਤ ਸਿੰਘ ਦੀ ਭਾਲ ਕਰ ਰਹੀ ਹੈ। ਬਿਕਰਮਜੀਤ ਸਿੰਘ ਦੀ ਪਤਨੀ ਰਜਵੰਤ ਕੌਰ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੜਕਸਾਰ ਇਸ਼ਨਾਨ ਕਰ ਗੁਰੂਦਵਾਰਾ ਸਾਹਿਬ ਗਏ ਅਤੇ ਉਹ ਵੀ ਕੁਝ ਦੇਰ ਬਾਅਦ ਗੁਰੂਘਰ ਜਦ ਪਹੁੰਚੀ ਤਾ ਉੱਥੇ ਜਾ ਇਹ ਪਤਾ ਲੱਗਾ ਕਿ ਉਸਦਾ ਪਤੀ ਬਿਕਰਮ ਉੱਥੇ ਆਇਆ ਹੀ ਨਹੀਂ ਅਤੇ ਜਦ ਉਸ ਨੇ ਭਾਲ ਸ਼ੁਰੂ ਕੀਤੀ ਤਾ ਪਿੰਡ ਦੇ ਹੀ ਕੁਝ ਲੋਕਾਂ ਨੇ ਦੱਸਿਆ ਕਿ ਰਾਹ ਵਿਚ ਚੱਪਲ ਅਤੇ ਪਰਨਾ ਡਿੱਗਾ ਹੈ ਅਤੇ ਜਦ ਉਸ ਨੇ ਜਾਕੇ ਦੇਖਿਆ ਤਾ ਉਹ ਉਸਦੇ ਪਤੀ ਦਾ ਸੀ। ਉਸਦਾ ਕਹਿਣਾ ਹੈ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਉਹਨਾਂ ਇਸ ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ। ਉੱਥੇ ਹੀ ਪਿੰਡ ਦੇ ਗ੍ਰੰਥੀ ਸਿੰਘ ਅਤੇ ਪਿੰਡ ਵਾਸੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਰਾਹ ’ਚ ਬਿਕਰਮਜੀਤ ਦੀ ਚੱਪਲ ਅਤੇ ਪਰਨਾ ਮਿਲਿਆ ਹੈ ਤਾ ਉਸ ਤੋ ਸਾਫ਼ ਸ਼ੱਕ ਹੁੰਦਾ ਹੈ ਕਿ ਉਸ ਨੂੰ ਕੋਈ ਜ਼ਬਰਦਸਤੀ ਅਗਵਾਹ ਕੀਤਾ ਗਿਆ ਹੈ ਅਤੇ ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋ ਅਪੀਲ ਕੀਤੀ ਕਿ ਜਲਦ ਇਸ ਮਾਮਲੇ ਚ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਦੀ ਭਾਲ ਕੀਤੀ ਜਾਵੇ। ਉੱਥੇ ਹੀ ਪਿੰਡ ਵਾਸੀਆ ਅਤੇ ਪਰਿਵਾਰ ਵਲੋਂ ਪੁਲਿਸ ਥਾਣਾ ਘਣੀਆ ਕੇ ਬਾਂਗਰ ਚ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਅਤੇ ਬਿਕਰਮ ਦੀ ਪਤਨੀ ਮੁਤਾਬਿਕ ਪੁਲਿਸ ਵਲੋ ਉਸ ਦੇ ਬਿਆਨ ਦਰਜ ਕਰ ਕੇ ਬਿਕਰਮਜੀਤ ਸਿੰਘ ਦੀ ਭਾਲ ਕਰਨ ਦਾ ਭਰੋਸਾ ਦਿੱਤਾ ਹੈ।