ਫਾਜਿਲਕਾ ਪੁਲਿਸ ਦਾ ਨਸ਼ਿਆਂ ਖਿਲਾਫ਼ ਐਕਸ਼ਨ/ ਹੈਰੋਇਨ ਦੀ ਖੇਪ ਸਮੇਤ 2 ਮੁਲਜ਼ਮ ਗ੍ਰਿਫਤਾਰ/ 2 ਕਿੱਲੋ 143 ਗਰਾਮ ਹੈਰੋਇਨ ਬਰਾਮਦ

0
2

-ਫਾਜਿਲਕਾ ਦੀ ਸੀਆਈਏ ਸਟਾਫ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੋ ਮੁਲਜਮਾਂ ਨੂੰ ਹੈਰੋਇਨ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਸਵਰਨ ਸਿੰਘ ਪੁੱਤਰ ਮਿੱਠਣ ਸਿੰਘ ਵਾਸੀ ਬਸਤੀ ਕੇਸਰ ਸਿੰਘ ਫਿਰੋਜਪੁਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਲੇਖ ਰਾਜ ਵਾਸੀ ਆਨੰਦਪੁਰ ਮੁਹੱਲਾ ਫਾਜਿਲਕਾ ਵਜੋਂ ਹੋਈ। ਦੋਵੇਂ ਆਪਸ ਵਿਚ ਜੀਜਾ ਸਾਲਾ ਹਨ ਅਤੇ ਨਸ਼ੇ ਦੀ ਖੇਪ ਅੱਗੇ ਸਪਲਾਈ ਕਰਨ ਦੀ ਫਿਰਾਖ ਵਿਚ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 2 ਕਿਲੋ 143 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੱਸਣ ਮੁਤਾਬਕ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜਿਲਕਾ ਦੀ ਅਗਵਾਈ ਹੇਠ ਏ.ਐਸ.ਆਈ ਰਣਜੀਤ ਸਿੰਘ  ਪੁਲਿਸ ਪਾਰਟੀ ਸਮੇਤ ਥਾਣਾ ਸਿਟੀ ਫਾਜਿਲਕਾ ਦੇ ਏਰੀਏ ਵਿੱਚ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਪਾਰਟੀ  ਮੁਹੱਲਾ ਅਨੰਦਪੁਰ ਤੋਂ ਆਵਾ ਲਿੰਕ ਰੋਡ ’ਤੇ ਸ਼ੱਕੀ ਹਾਲਤ ਵਿਚ ਖੜੇ ਨੌਜਵਾਨਾਂ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲ ਮੌਜੂਦ ਕਿੱਟ ਬੈਗ ਵਿਚੋਂ 2 ਕਿਲੋ 143 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਮੁਤਾਬਕ ਮੁਲਜਮ ਗੁਰਪ੍ਰੀਤ ਸਿੰਘ ਨੂੰ ਇਹ ਹੈਰੋਇਨ ਜੱਜ ਸਿੰਘ ਵਾਸੀ ਸਿੱਧੂ ਵਾਲਾ, ਥਾਣਾ ਸਦਰ ਜਲਾਲਾਬਾਦ ਨੇ ਮੁਹੱਈਆ ਕਰਵਾਈ ਗਈ ਸੀ, ਜਿਸਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਮੁਕੱਦਮਾ ਵਿੱਚ ਜੱਜ ਸਿੰਘ ਉਕਤ ਨੂੰ ਵੀ ਨਾਮਜਦ ਕੀਤਾ ਜਾ ਰਿਹਾ ਹੈ ਜਿਸਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਜੱਜ ਸਿੰਘ ਉਕਤ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ, ਚੋਰੀ ਅਤੇ ਲੁੱਟਾਂ ਖੋਹਾਂ ਕਰਨ ਦੇ 03 ਮੁਕੱਦਮੇ ਦਰਜ ਹਨ। ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਿਟੀ ਫਾਜਿਲਕਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here