ਪੰਜਾਬ ਜਲੰਧਰ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮੋਮਬੱਤੀ ਮਾਰਚ/ 15 ਸਾਲਾ ਲੁਵਾਨੀਆਂ ਦੇ ਕਾਤਲਾਂ ਦੀ ਮੰਗੀ ਗ੍ਰਿਫਤਾਰੀ/ ਗ੍ਰਿਫਤਾਰੀ ਤਕ ਸੰਸਕਾਰ ਨਾ ਕਰਨ ਦਾ ਐਲਾਨ By admin - July 19, 2026 0 3 Facebook Twitter Pinterest WhatsApp ਜਲੰਧਰ ਦੇ ਜਡਿਆਲਾ ਮੰਜਕੀ ਵਿਖੇ 15 ਸਾਲਾ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਸਥਾਨਕ ਵਾਸੀਆਂ ਦੀ ਮਦਦ ਨਾਲ ਮੋਮਬੱਤੀ ਮਾਰਚ ਕੱਢਿਆ ਗਿਆ। ਪਰਿਵਾਰ ਦੇ ਦੱਸਣ ਮੁਤਾਬਕ 15 ਸਾਲਾ ਲੁਵਾਨੀਆਂ ਬੀਤੇ ਦਿਨ ਆਪਣੀ ਮਾਸੀ ਦੇ ਘਰ ਗਈ ਹੋਈ ਸੀ, ਜਿਸ ਉਸਦੀ ਮਾਸੀ ਦੇ ਪਤੀ ਤੇ ਉਸ ਦੇ ਭਰਾ ਨੇ ਲਵਾਨੀਆਂ ਤੇ ਹਮਲੇ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਇਲਜਾਮ ਹੈ ਕਿ ਪੁਲਿਸ ਨੇ ਦੋਸ਼ੀਆਂ ਨੂੰ ਅਜੇ ਤਕ ਗ੍ਰਿਫਤਾਰ ਨਹੀਂ ਕੀਤਾ। ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤਕ ਮ੍ਰਿਤਕਾ ਦਾ ਸੰਸਕਾਰ ਨਾ ਕਰਨ ਦੀ ਗੱਲ ਕਹੀ ਹੈ। ਹਮਲੇ ਦੀ ਵਜ੍ਹਾ ਉਸ ਦੀ ਮਾਸੀ ਦੇ ਪਤੀ ਨਾਲ ਗਹਿਣਿਆਂ ਨੂੰ ਲੈ ਕੇ ਹੋਈ ਤਕਰਾਰ ਦੱਸਿਆ ਜਾ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਸਦੀ ਮਾਸੀ ਦੇ ਪਤੀ ਅਤੇ ਉਸਦੇ ਭਰਾ ਨੇ ਲੁਵਾਨੀਆ ‘ਤੇ ਹਮਲਾ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਰਿਪੋਰਟ ਅੰਮ੍ਰਿਤਸਰ ਪੁਲਿਸ ਨੂੰ ਦਿੱਤੀ, ਜਿਸਨੇ ਫਿਰ ਮਾਮਲਾ ਦਰਜ ਕੀਤਾ, ਪਰ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ, ਪਰਿਵਾਰ ਅਤੇ ਸਥਾਨਕ ਲੋਕਾਂ ਨੇ ਮੋਮਬੱਤੀ ਮਾਰਚ ਕੱਢਿਆ ਅਤੇ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਲੁਵਾਨੀਆ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।