ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਮੋਦੀ ਵੱਲ ਨਿਸ਼ਾਨਾ/ ਬੁਲਾਰਾ ਬਲਤੇਜ ਪੰਨੂ ਨੇ ਬਿਆਨ ਜਾਰੀ ਕਰ ਕੇ ਚੁੱਕੇ ਸਵਾਲ/ ਝੂਠੇ ਲਾਰਿਆਂ ਸਹਾਰੇ ਡੰਗ ਟਪਾਉਣ ਦੇ ਲਾਏ ਇਲਜ਼ਾਮ

0
2

ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰਾ ਬਲਤੇਜ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਭਾਸ਼ਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਅੰਦਰ ਡਬਲ ਇੰਜਨ ਦੀ ਸਰਕਾਰ ਬਣਾਉਣ ਲਈ ਕਹਿ ਰਹੇ ਨੇ ਪਰ ਇਨ੍ਹਾਂ ਦੀ 2007 ਤੋਂ 2017 ਤਕ ਬਣੀ ਡਬਲ ਇੰਜਨ ਸਰਕਾਰ ਨੇ ਪੰਜਾਬ ਅੰਦਰ ਗੈਂਗਸਟਰਵਾਦ ਦੇ ਨਸ਼ੇ ਲਿਆਂਦੇ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 750 ਕਿਸਾਨਾਂ ਦੀ ਮੌਤ ਬਾਰੇ ਕੁੱਝ ਨਹੀਂ ਬੋਲਿਆ ਅਤੇ ਐਮਐਸਪੀ ਬਾਰੇ ਵੀ ਕੀ ਜਵਾਬ ਨਹੀਂ ਦਿੱਤਾ। ਇਸ ਤੋਂ ਇਲਾਵਾ ਕਰਤਾਰਪੁਰ ਲਾਘਾ ਖੋਲ੍ਹਣ ਅਤੇ ਪੰਜਾਬ ਦੇ ਫੰਡ ਰੋਕੇ ਜਾਣ ਬਾਰੇ ਵੀ ਪ੍ਰਧਾਨ ਮੰਤਰੀ ਚੁੱਪ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀਂਆਂ ਸਿਆਸੀ ਚਾਲਾਂ ਤੋਂ ਭਲੀਭਾਤ ਜਾਣੂ ਹਨ, ਇਸ ਲਈ ਲੋਕ ਇਨ੍ਹਾਂ ਦੀਆਂ ਅਜਿਹੀਆਂ ਗੱਲਾਂ ਵਿਚ ਨਹੀਂ ਆਉਣਗੇ।

LEAVE A REPLY

Please enter your comment!
Please enter your name here