ਸਮਰਾਲਾ ’ਚ ਸੀਵਰੇਜ ਲਾਈਨ ਉਸਾਰੀ ਤੋਂ ਲੋਕ ਪ੍ਰੇਸ਼ਾਨ/ ਦੁਕਾਨਦਾਰਾਂ ਨੇ ਕੰਮ ਛੇਤੀ ਮੁਕੰਮਲ ਕਰਨ ਦੀ ਕੀਤੀ ਮੰਗ/ ਕੰਮ ਠੱਪ ਹੋਣ ਕਾਰਨ ਕਾਰੋਬਾਰ ਦੇ ਨੁਕਸਾਨ ਦੇ ਇਲਜ਼ਾਮ

0
1

ਸਮਰਾਲਾ ਦੇ ਮੇਨ ਚੰਡੀਗੜ੍ਹ ਰੋਡ ਉੱਪਰ ਸੀਵਰੇਜ ਲਾਈਨ ਦਾ ਕੰਮ ਬੰਦ ਹੋਣ ਤੋਂ ਸਥਾਨਕ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ। ਦੁਕਾਨਦਾਰਾਂ ਮੁਤਾਬਕ ਇੱਥੇ ਪਿਛਲੇ ਦੋ ਮਹੀਨੇ ਤੋਂ ਸੀਵਰੇਜ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ ਪਰ ਹੁਣ ਠੇਕੇਦਾਰ ਪੈਸੇ ਨਾ ਮਿਲਣ ਦੇ ਚਲਦਿਆਂ  ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸਥਾਨਕ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਸੀਵਰੇਜ ਲਾਈਨਾਂ ਪੁੱਟੀਆਂ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਕੰਮ ਛੇਤੀ ਨੇਪਰੇ ਚਾੜਣ ਦੀ ਮੰਗ ਕੀਤੀ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਸੀਵਰੇਜ ਪਾਈਪ ਲਾਈਨ ਠੇਕੇਦਾਰ ਵੱਲੋਂ ਪਾਈ ਗਈ ਸੀ ਉਹ ਪਾਈਪ ਲਾਈਨ ਮੀਂਹ ਪੈਣ ਕਾਰਨ ਉਸ ਵਿੱਚ ਮਿੱਟੀ ਭਰਨ ਦੇ ਨਾਲ ਸੀਵਰੇਜ ਚਾਲੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਿਆ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ। ਇਸ ਸਬੰਧੀ ਪੁੱਛੇ ਜਾਣ ਤੇ ਨਗਰ ਕੌਂਸਲ ਦੇ ਈਓ ਅਮਨਦੀਪ ਸਿੰਘ ਨੇ ਕਿਹਾ ਕਿ ਪੈਸੇ ਨਾ ਹੋਣ ਕਾਰਨ ਜੋ ਸੀਵਰੇਜ ਦਾ ਕੰਮ ਰੋਕਿਆ ਹੋਇਆ ਸੀ ਹੁਣ ਪੈਸੇ ਠੇਕੇਦਾਰ ਦੇ ਖਾਤੇ ਵਿੱਚ ਜਮਾਂ ਹੋ ਗਏ ਹਨ ਜੋ ਕੰਮ ਪਿਛਲੇ ਦੋ ਮਹੀਨੇ ਤੋਂ ਰੁਕਿਆ ਹੋਇਆ ਸੀ ਉਹ ਇੱਕ ਦੋ ਦਿਨ ਤੋਂ ਹੀ ਕੰਮ ਚਾਲੂ ਹੋ ਜਾਵੇਗਾ।

LEAVE A REPLY

Please enter your comment!
Please enter your name here