ਪੰਜਾਬ ਮੋਰਿੰਡਾ ਥਾਣੇ ਪਹੁੰਚੇ ਸਾਂਸਦ ਚਰਨਜੀਤ ਚੰਨੀ/ ਨਗਰ ਕੌਂਸਲ ਚੋਣਾਂ ’ਚ ਪੁਲਿਸ ਧੱਕੇ ਦੇ ਇਲਜ਼ਾਮ/ ਕਿਹਾ, ਕੌਂਸਲ ਜਿੱਤਣ ਲਈ ਧੱਕਾ ਬਰਦਾਸ਼ਤ ਨਹੀਂ ਕਰਾਂਗੇ By admin - July 10, 2026 0 1 Facebook Twitter Pinterest WhatsApp ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਸਿੰਘ ਚੰਨੀ ਅੱਜ ਮੋਰਿੰਡਾ ਥਾਣੇ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਥਾਣਾ ਮੁਖੀ ਨਾਲ ਕਾਂਗਰਸੀ ਕੌਂਸਲਰਾਂ ਨਾਲ ਹੋ ਰਹੇ ਧੱਕੇ ਦੀ ਸ਼ਿਕਾਇਤ ਕੀਤੀ। ਚਰਨਜੀਤ ਚੰਨੀ ਦਾ ਇਲਜ਼ਾਮ ਸੀ ਕਿ ਸੱਤਾਧਾਰੀ ਧਿਰ ਪੁਲਿਸ ਰਾਹੀਂ ਉਨ੍ਹਾਂ ਦੇ ਕੌਂਸਲਰਾਂ ਨੂੰ ਡਰਾ ਧਮਕਾ ਰਹੀ ਹੈ ਪਰ ਉਹ ਇਹ ਧੱਕਾ ਨਹੀਂ ਹੋਣ ਦੇਣਗੇ। ਦੱਸਣਯੋਗ ਹੈ ਕਿ ਮੋਰਿੰਡਾ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ 12 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਸੀ ਅਤੇ ਤਿੰਨ ਆਜ਼ਾਦ ਉਮੀਦਵਾਰ ਜਿੱਤੇ ਸਨ ਜੋ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।