ਕਾਂਗਰਸੀ ਕਲੇਸ਼ ਨੂੰ ਲੈ ਕੇ ਸਾਂਸਦ ਔਜਲਾ ਦਾ ਵੱਡਾ ਬਿਆਨ/ ਚੰਨੀ ਦੇ ਮੂਹਰੇ ਹੋ ਕੇ ਕੰਪੇਨ ਕਰਨ ਦਾ ਦਾਅਵਾ/ 2027 ’ਚ ਸ਼ਾਨਦਾਰ ਜਿੱਤ ਦਰਜ ਕਰੇਗੀ ਕਾਂਗਰਸ

0
1

ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਪਾਰਟੀ ਅੰਦਰਲੇ ਕਾਟੋ ਕਲੇਸ਼ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਕਾਂਗਰਸੀ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਆਉਂਦੀਆਂ ਚੌਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਕਾਂਕਰਸ ਪਾਰਟੀ ਲਈ ਮੂਹਰੇ ਹੋ ਕੇ ਕੰਪੇਨ ਕਰਨਗੇ ਅਤੇ 2027 ਵਿਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਹਰ ਕਿਸੇ ਨੂੰ ਆਪਣੀ ਰਾਇ ਰੱਖਣ ਦਾ ਹੱਕ ਹੈ, ਜਿਸ ਦੇ ਚਲਦਿਆਂ ਮਾੜੇ-ਮੋਟੇ ਮਨ-ਮੁਟਾਵ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਆਉਂਦੀਆਂ ਚੋਣਾਂ ਵਿਚ ਸਾਰੇ ਆਗੂਆਂ ਵੱਲੋਂ ਇਕਜੁਟ ਹੋ ਕੇ ਲੜੀਆਂ ਜਾਣਗੀਂਆਂ।

LEAVE A REPLY

Please enter your comment!
Please enter your name here