ਪੰਜਾਬ ਗੁਰਦਾਸਪੁਰ ’ਚ ਕਿਸਾਨ ਜਥੇਬੰਦੀ ਨੇ ਦਿਖਾਈ ਫਿਲਮ ਸਤਲੁਜ/ ਰੋਕ ਲਾਉਣ ਤੋਂ ਬਾਅਦ ਫਿਲਮ ਪਿੰਡਾਂ ’ਚ ਦਿਖਾਣ ਦਾ ਫੈਸਲਾ/ ਸਰਕਾਰ ’ਤੇ ਇਤਿਹਾਸਕ ਸੱਚਾਈ ਦਬਾਉਣ ਦੇ ਇਲਜ਼ਾਮ By admin - July 8, 2026 0 1 Facebook Twitter Pinterest WhatsApp ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਫਿਲਮ ਸਤਲੁਜ ਨੂੰ ਪਿੰਡਾਂ ਵਿਚ ਦਿਖਾਉਣ ਦਾ ਬੀੜਾ ਚੁੱਕਿਆ ਹੈ। ਇਸੇ ਕੜੀ ਤਹਿਤ ਗੁਰਦਾਸਪੁਰ ਦੇ ਪਿਡੰ ਮਾਨ ਚੋਪੜਾ ਵਿਖੇ ਫਿਲਮ ਦਿਖਾਈ ਗਈ। ਬੀਕੇਯੂ ਚੜੂਨੀ ਦੇ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਦੇ ਦੱਸਣ ਮੁਤਾਬਕ ਇਹ ਪਿੰਡ ਮਾਨ ਚੋਪੜਾ ਤੇ ਪਿੰਡ ਸ਼ੇਖੁਪੁਰਾ ਵਿਖੇ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਪੰਜਾਬ ਵਾਸੀਆਂ ਵੱਲੋਂ ਕੀਤੀ ਕੁਰਬਾਨੀ ਨੂੰ ਦਬਾਉਣ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦਾ ਕਸੂਰ ਸਿਰਫ ਐਨਾ ਸੀ ਕਿ ਉਨ੍ਹਾਂ ਨੇ ਲਾਪਤਾ ਮਾਵਾਂ ਦੇ ਪੁੱਤਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰਾਂ ਹੁਣ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਤਿਹਾਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਫਿਲਮ ‘ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ, ਲੋਕ ਇਸ ਫਿਲਮ ਨੂੰ ਦੇਖਣਾ ਚਾਹੁੰਦੇ ਹਨ, ਇਸ ਲਈ ਫਿਲਮ ਨੂੰ ਪਿੰਡਾਂ ਵਿੱਚ ਦਿਖਾਇਆ ਜਾ ਰਿਹਾ ਹੈ। ਲੋਕ ਕਹਿੰਦੇ ਹਨ ਕਿ ਸਰਕਾਰ ਇਸ ਫਿਲਮ ਨੂੰ ਜਿੰਨਾ ਜ਼ਿਆਦਾ ਦਬਾਏਗੀ, ਓਨਾ ਹੀ ਇਹ ਲੋਕਾਂ ਤੱਕ ਪਹੁੰਚੇਗੀ।