ਪੰਜਾਬ ਸਤਲੁਜ ਫਿਲਮ ਨੂੰ ਲੈ ਕੇ ਵਿਰੋਧੀਆਂ ’ਤੇ ਵਰ੍ਹੇ ਵਿਧਾਇਕ ਧਾਲੀਵਾਲ/ ਬੀਬੀ ਖਾਲੜਾ ਦੇ ਬਿਆਨ ਦੇ ਹਵਾਲੇ ਨਾਲ ਚੁੱਕੇ ਵੱਡੇ ਸਵਾਲ/ ਕਿਹਾ, ਸੁਖਬੀਰ ਦੇ ਕਹਿਣ ’ਤੇ ਕਾਂਗਰਸ ਨੂੰ ਬਚਾ ਰਹੀ ਭਾਜਪਾ By admin - July 8, 2026 0 1 Facebook Twitter Pinterest WhatsApp ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਫਿਲਮ ਸਤਲੁਜ ਤੇ ਪਾਬੰਦੀ ਨੂੰ ਲੈ ਕੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਤਲੁਜ ਫਿਲਮ ਨੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਬੀਬੀ ਖਾਲੜਾ ਦੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੁਖਬੀਰ ਬਾਦਲ ਦੀ ਚਿੱਠੀ ਤੋਂ ਬਾਅਦ ਫਿਲਮ ਤੇ ਪਾਬੰਦੀ ਲਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕੁਰਸੀ ਦੀ ਖਾਤਰ ਪਹਿਲਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਸਨ ਅਤੇ ਫਿਰ ਜੁਲਮ ਕਰਨ ਵਾਲਿਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸੁਖਬੀਰ ਦੇ ਕਹਿਣ ਉਤੇ ਭਾਜਪਾ ਨੇ ਕਾਂਗਰਸ ਦੇ ਸਿੱਖਾਂ ਉਤੇ ਜੁਲਮਾਂ ਨੂੰ ਛੁਪਾਉਣ ਲਈ ਫਿਲਮ ਤੇ ਪਾਬੰਦੀ ਲਾਈ ਹੈ ਜੋ ਸਿੱਖਾਂ ਤੇ ਪੰਜਾਬ ਵਾਸੀਆਂ ਨਾਲ ਧੋਖਾ ਹੈ।