ਪਟਿਆਲਾ ਵਾਸੀਆਂ ਨੂੰ ਸਿਹਤ ਮੰਤਰੀ ਦਾ ਤੋਹਫਾ/ ਅਤਿ-ਆਧੁਨਿਕ ਰੋਬੋਟਿਕ ਸਰਜਰੀ ਦੀ ਸ਼ੁਰੂਆਤ/ ਦਿੱਲੀ ਜਾਂ ਗੁਰੂਗਰਾਮ ਜਾਣ ਦੀ ਨਹੀਂ ਪਵੇਗਾ ਲੋੜ

0
2

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਿਹਤ ਮੰਤਰੀ ਨੇ ਪਟਿਆਲਾ ਵਿੱਚ ਅਤਿ-ਆਧੁਨਿਕ ਰੋਬੋਟਿਕ ਸਰਜਰੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਹ ਸਹੂਲਤ ਸ਼ੁਰੂ ਹੋਣ ਨਾਲ ਹੁਣ ਲੋਕਾਂ ਨੂੰ ਇਲਾਜ ਲਈ ਦਿੱਲੀ ਜਾਂ ਗੁਰੂਗਰਾਮ ਨਹੀਂ ਜਾਣਾ ਪਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਰੋਬੋਟਿਕ ਸਰਜਰੀ, ਸੁਪਰ ਸਪੈਸ਼ਲਟੀ ਸੇਵਾਵਾਂ, ਅੰਗ ਟਰਾਂਸਪਲਾਂਟ, ਕਿਸਾਨਾਂ ਲਈ ਨੀਤੀਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਸਮੇਤ ਕਈ ਮੁੱਦਿਆਂ ‘ਤੇ ਆਪਣੀ ਗੱਲ ਰੱਖੀ।
ਰੋਬੋਟਿਕ ਸਰਜਰੀ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਤਕਨੀਕ ਵਿੱਚ ਚੀਰਾ ਬਹੁਤ ਛੋਟਾ ਹੁੰਦਾ ਹੈ, ਦਰਦ ਅਤੇ ਟ੍ਰੌਮਾ ਘੱਟ ਹੁੰਦਾ ਹੈ ਅਤੇ ਮਰੀਜ਼ ਦੀ ਰਿਕਵਰੀ ਤੇਜ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਸਰਜਰੀ, ਪਲਾਸਟਿਕ ਸਰਜਰੀ ਸਮੇਤ ਹੋਰ ਸੁਪਰ ਸਪੈਸ਼ਲਟੀ ਸੇਵਾਵਾਂ ਵੀ ਜਲਦ ਉਪਲਬਧ ਹੋਣਗੀਆਂ। ਲਿਵਰ ਅਤੇ ਹੋਰ ਅੰਗਾਂ ਦੇ ਟਰਾਂਸਪਲਾਂਟ ਦੀਆਂ ਸੇਵਾਵਾਂ ਨੂੰ ਵੀ ਹੋਰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸੁਪਰ ਸਪੈਸ਼ਲਟੀ ਸੇਵਾਵਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ‘ਤੇ ਨਿਰਭਰ ਨਾ ਰਹਿਣਾ ਪਵੇ।
ਉਨ੍ਹਾਂ ਅੱਗੇ ਕਿਹਾ ਕਿ ਅਗਲੇ 4–5 ਸਾਲਾਂ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਇਸ ਪੱਧਰ ਤੱਕ ਵਿਕਸਤ ਕਰਨ ਦਾ ਟੀਚਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਇਲਾਜ ਵਿੱਚ ਕੋਈ ਵੱਡਾ ਫਰਕ ਨਾ ਰਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਵੱਖ-ਵੱਖ ਫਸਲਾਂ ਉੱਤੇ ਸਰਕਾਰੀ ਪ੍ਰੋਤਸਾਹਨ ਅਤੇ ਯੋਜਨਾਵਾਂ ਜਾਰੀ ਹਨ। ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਸਥਾਨਕ ਸੰਸਥਾਵਾਂ ਨਾਲ ਮਿਲ ਕੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਹੱਲ ਲਈ ਕੰਮ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here