ਤਰਨ ਤਾਰਨ ’ਚ ਜੀਜੇ ਹੱਥੋਂ ਸਾਲੇ ਦਾ ਕਤਲ/ ਤੇਲ ਪਾ ਕੇ ਅੱਗ ਲਾ ਉਤਾਰਿਆ ਮੌਤ ਦੇ ਘਾਟ/ ਵਾਰਦਾਤ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਕਾਰਵਾਈ

0
2

ਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਵੀਡੀਓ ਆਈ ਸਾਹਮਣੇ ਆਈ ਹੈ। ਇੱਥੇ ਰੁੱਸ ਕੇ ਪੇਕੇ ਘਰ ਆਈ ਪਤਨੀ ਨੂੰ ਮਨਾਉਣ ਆਏ ਪਤੀ ਨੂੰ ਸਾਲੇ ਸਾਜਨ ਸਿੰਘ ਨੇ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਪਤੀ ਲਵਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਦੌਰਾਨ ਬਚਾਅ ਵਿਚ ਆਈ ਸਾਜਨ ਸਿੰਘ ਦੀ ਭਾਪੀ ਗਰੁਜੀਤ ਕੌਰ   ਬੂਰੀ ਤਰ੍ਹਾਂ ਝੁਲਸ ਗਈ, ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਵਿਚ ਦੋਸ਼ੀ ਸਾਜਨ ਸਿੰਘ ਵੀ ਬੂਰੀ ਤਰ੍ਹਾ ਝੁਲਸ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।  ਸਬੰਧਤ ਥਾਣਾ ਸਦਰ ਪੁਲਿਸ ਨੇ ਮੁਲਜ਼ਮ ਸਾਜਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀ ਪਹਿਚਾਣ ਲਵਪ੍ਰੀਤ ਸਿੰਘ, ਵਾਸੀ ਪਿੰਡ ਲੋਪੋਕੇ, ਅੰਮ੍ਰਿਤਸਰ, ਅਤੇ ਗੁਰਜੀਤ ਕੌਰ, ਵਾਸੀ ਪਿੰਡ ਸੰਘਾ, ਵਜੋਂ ਹੋਈ ਹੈ।

LEAVE A REPLY

Please enter your comment!
Please enter your name here