ਭਾਜਪਾ ਆਗੂ ਤਰੁਣ ਚੁੱਘ ਦਾ ਕਾਂਗਰਸ ਵੱਲ ਨਿਸ਼ਾਨਾ/ ਪਾਰਟੀ ਦੀ ਨਵੀਂ ਲਿਸਟ ’ਤੇ ਦਿੱਤੀ ਪ੍ਰਤੀਕਿਰਿਆ/ ਕਿਹਾ, ਜਿਹੜੇ ਪਾਰਟੀ ਨਹੀਂ ਚਲਾ ਸਕਦੇ ਦੇਸ਼ ਕਿਵੇਂ ਚਲਾਉਣਗੇ…

0
2

ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਜਾਰੀ ਕੀਤੀ ਨਵੀਂ ਲਿਸਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਇਸ ਵੇਲੇ ਵੰਸ਼ਵਾਦ, ਹੰਕਾਰ ਤੇ ਤਾਨਾਸ਼ਾਹੀ ਸਿਰ ਚੜ ਕੇ ਬੋਲ ਰਹੇ ਹੈ ਅਤੇ ਇਸ ਦੇ ਆਗੂ ਗੱਦੀ ਖਾਤਰ ਆਪਸ ਵਿਚ ਝਗੜ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੀ ਪਾਰਟੀ ਨਹੀਂ ਸੰਭਾਲ ਸਕਦੇ, ਉਹ ਸੂਬੇ ਅਤੇ ਦੇਸ਼ ਨੂੰ ਕਿਵੇਂ ਸੰਭਾਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਚਮਚਾ ਯੁੱਗ ਚੱਲ ਰਿਹਾ ਹੈ, ਜਿੱਥੇ ਹਾਈਕਮਾਡ ਦੀ ਖੁਸ਼ਾਮਦ ਕਰਨ ਵਾਲਿਆਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵੱਲੋਂ ਬੀਤੇ ਦਿਨੀਂ ਨਵੀਂ  ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿਚ ਰਾਜਾ ਵੜਿੰਗ ਦੀ ਪ੍ਰਧਾਨ ਵਾਲੀ ਕੁਰਸੀ ਤੇ ਪ੍ਰਤਾਪ ਬਾਜਵਾ ਦੀ ਵਿਰੋਧੀ ਧਿਰ ਨੇਤਾ ਵਾਲੀ ਕੁਰਸੀ ਬਰਕਰਾਰ ਰੱਖੀ ਗਈ ਹੈ। ਇਸ ਵਿਚਾਲੇ ਕਾਂਗਰਸ ਪਾਰਟੀ ਅੰਦਰ ਹਾਲੇ ਲੜਾਈ ਖਤਮ ਹੋਣ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਕਾਂਗਰਸ ਵੱਲ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ। ਇਸੇ ਨੂੰ ਲੈ ਕੇ ਭਾਜਪਾ ਦਾ ਨਵ-ਨਿਯੁਕਤ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਤਰੁਣ ਚੁੱਗ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

LEAVE A REPLY

Please enter your comment!
Please enter your name here